ਜੰਮੂ ਪੁਲਸ ਨੇ ਸਰਹੱਦੀ ਇਲਾਕੇ 'ਚ IED ਸਮੱਗਰੀ ਲਿਜਾ ਰਹੇ ਡਰੋਨ ਨੂੰ ਸੁੱਟਿਆ

07/23/2021 10:58:30 AM

ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਜੰਮੂ ਜ਼ਿਲ੍ਹੇ ਦੇ ਸਰਹੱਦੀ ਇਲਾਕੇ 'ਚ 5 ਕਿਲੋਗ੍ਰਾਮ ਭਾਰੀ ਇਮਪ੍ਰੋਵਾਈਜਡ ਐਸਪਲੋਸਿਵ ਡਿਵਾਈਜ਼ (ਆਈ.ਈ.ਡੀ.) ਨਾਲ ਲੈੱਸ ਇਕ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਰਾਤ ਕੌਮਾਂਤਰੀ ਸਰਹੱਦ (ਆਈ.ਬੀ.) ਨਾਲ ਕਾਨਹਾਚਕ ਦੀ ਸਰਹੱਦ 'ਤੇ ਇਕ ਡਰੋਨ ਉੱਡਣ ਦੀ ਸੂਚਨਾ ਤੋਂ ਬਾਅਦ ਪੁਲਸ ਦੀ ਇਕ ਤੁਰੰਤ ਪ੍ਰਤੀਕਿਰਿਆਟੀਮ (ਕਿਊਆਰਟੀ) ਹਰਕਤ 'ਚ ਆਈ ਅਤੇ ਡਰੋਨ ਵਿਰੋਧੀ ਰਣਨੀਤੀ ਦਾ ਇਸਤੇਮਾਲ ਕਰਦੇ ਹੋਏ ਉਸ ਨੂੰ ਮਾਰ ਸੁੱਟਿਆ। 

ਇਹ ਵੀ ਪੜ੍ਹੋ : ਕੋਰੋਨਾ ਨਾਲ ਨਵੀਂ ਮੁਸੀਬਤ, 14 ਲੋਕਾਂ ਦੇ ਲਿਵਰ ’ਚ ਮਿਲੇ ਫੋੜੇ

ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਸਰਹੱਦ ਦੇ ਅੰਦਰ 7 ਤੋਂ 8 ਕਿਲੋਮੀਟਰ ਅੰਦਰ ਉੱਡ ਰਿਹਾ ਸੀ, ਇਸ ਦੇ 6 ਵੱਡੇ ਖੰਭ ਸਨ ਅਤੇ ਇਹ ਇਕ ਟੇਟ੍ਰੇਾ-ਕਾਪਟਰ ਸੀ। ਉਨ੍ਹਾਂ ਦੱਸਿਆ ਕਿ ਆਈ.ਈ.ਡੀ. ਸਮੱਗਰੀ ਨੂੰ ਡਰੋਨ ਨਾਲ ਜੋੜਿਆ ਗਿਆ ਸੀ ਅਤੇ ਪ੍ਰਤੀਤ ਹੁੰਦਾ ਹੈ ਕਿ ਉਪਯੋਗ ਕਰਨ ਤੋਂ ਪਹਿਲਾਂ ਵਿਸਫ਼ੋਟਕ ਸਮੱਗਰੀ ਨੂੰ ਜੋੜ ਕੇ ਆਈ.ਈ.ਡੀ. ਬਣਾਇਆ ਸੀ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਢੇਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha