ਪੁਲਸ ''ਚ ਨੌਕਰੀ ਦਾ ਸੁਨਹਿਰੀ ਮੌਕਾ, 9500 ਤੋਂ ਵਧੇਰੇ ਅਹੁਦਿਆਂ ''ਤੇ ਹੋਵੇਗੀ ਭਰਤੀ

08/20/2020 12:25:07 PM

ਨਵੀਂ ਦਿੱਲੀ : ਸਰਕਾਰੀ ਨੌਕਰੀ ਚਾਹਵਾਨ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ (UPPBPB) ਨੇ ਯੂ.ਪੀ. ਪੁਲਸ ਵਿਚ ਸਬ ਇੰਸਪੈਕਟਰ (SI) ਦੀਆਂ ਭਰਤੀਆਂ ਦੀ ਗਿਣਤੀ ਵਧਾ ਦਿੱਤੀ ਹੈ। ਸੋਧੇ ਨੋਟੀਫਿਕੇਸ਼ਨ ਮੁਤਾਬਕ ਹੁਣ 6130 ਅਹੁਦਿਆਂ 'ਤੇ ਨਹੀਂ ਸਗੋਂ 9535 ਅਹੁਦਿਆਂ 'ਤੇ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਵੇਗੀ। ਨਾਲ ਹੀ ਇਸ UPPBPB ਭਰਤੀ ਪ੍ਰਕਿਰਿਆ ਨੂੰ ਅੰਜਾਮ ਦੇਣ ਵਾਲੀ ਏਜੰਸੀ ਲਈ ਬੋਲੀ ਦੀ ਆਖ਼ਰੀ ਤਾਰੀਖ਼ ਵੀ ਵਧਾ ਕੇ 24 ਅਗਸਤ 2020 ਕਰ ਦਿੱਤੀ ਗਈ ਹੈ।

ਸਿੱਖਿਅਕ ਯੋਗਤਾ
ਸਬ ਇੰਸਪੈਕਟਰ (SI) ਭਰਤੀ ਲਈ ਅਪਲਾਈ ਕਰਣ ਦੀ ਤਿਆਰੀ ਕਰ ਰਹੇ ਨੌਜਵਾਨਾਂ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਦਾ ਹੋਣਾ ਲਾਜ਼ਮੀ ਹੋਵੇਗਾ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਸਾਲ ਤੋਂ ਲੈ ਕੇ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਸੂਬੇ ਦੇ OBC/SC/ST ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਨਿਯਮ ਮੁਤਾਬਕ ਛੋਟ ਮਿਲੇਗੀ।

ਚੋਣ ਪ੍ਰਕਿਰਿਆ
ਇਸ ਭਰਤੀ ਤਹਿਤ ਸਬ ਇੰਸਪੈਕਟਰ ਦੇ ਸਿਵਲ ਪੁਲਸ (ਮੁੰਡੇ/ਕੁੜੀਆਂ), ਪਲਾਟੂਨ ਕਮਾਂਡਰ ਪੀ.ਏ.ਸੀ./ਉਪ-ਨਿਰੀਖ਼ਕ ਹਥਿਆਰਬੰਦ ਪੁਲਸ (ਮੁੰਡੇ) ਅਤੇ ਫਾਇਰ ਸਰਵਿਸ ਦੇ ਅਧਿਕਾਰੀ (ਮੁੰਡੇ) ਦੇ ਅਹੁਦਿਆਂ 'ਤੇ 9535 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖ਼ਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਯੂਪੀ ਪੁਲਸ SI ਭਰਤੀ 2020 ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਹਾਲਾਂਕਿ ਅਜੇ ਇਸ ਭਰਤੀ ਨਾਲ ਜੁੜੀ ਸੂਚਨਾ ਜਾਰੀ ਹੋਣ ਦਾ ਇੰਤਜ਼ਾਰ ਹੈ ਪਰ ਯੂਪੀ ਪੁਲਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ (UPPBPB) ਵੱਲੋਂ ਕਦੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।

ਹੁਣ 24 ਅਗਸਤ ਤੱਕ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਣ ਵਾਲੀ ਏਜੰਸੀ ਦਾ ਐਲਾਨ ਹੋ ਜਾਵੇਗਾ, ਜਿਸ ਦੇ ਬਾਅਦ ”P Police Recruitment 2020 ਦੀਆਂ ਤਾਰੀਖ਼ਾਂ ਦਾ ਵੀ ਐਲਾਨ ਹੋ ਜਾਵੇਗਾ। ਭਰਤੀ ਨਾਲ ਜੁੜੀ ਜਾਣਕਾਰੀ ਲਈ ਅਧਿਕਾਰਤ ਵੈਬਸਾਈਟ http://uppbpb.gov.in 'ਤੇ ਨਜ਼ਰ ਰੱਖੋ।


cherry

Content Editor

Related News