ਸ਼ੋਪੀਆਂ ’ਚ ਅੱਤਵਾਦੀਆਂ ਨੇ ਪੁਲਸ ਮੁਲਾਜ਼ਮ ਨੂੰ ਮਾਰੀ ਗੋਲੀ

02/02/2022 10:06:59 AM

ਸ਼੍ਰੀਨਗਰ (ਅਰੀਜ਼)- ਦੱਖਣੀ ਕਸ਼ਮੀਰ ’ਚ ਸ਼ੋਪੀਆਂ ਜ਼ਿਲ੍ਹੇ ਦੇ ਅਮੀਸ਼ੀਜੀਪੋਰਾ ਇਲਾਕੇ ’ਚ ਮੰਗਲਵਾਰ ਅੱਤਵਾਦੀਆਂ ਨੇ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ਬੀਰ ਅਹਿਮਦ ਨਾਮੀਂ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਕਸ਼ਮੀਰ ਜ਼ੋਨ ਦੀ ਪੁਲਸ ਨੇ ਟਵੀਟ ਕੀਤਾ,''ਸਹਾਇਕ ਪੁਲਸ ਇੰਸਪੈਕਟਰ ਸ਼ਬੀਰ ਅਹਿਮਦ 'ਤੇ ਅੱਤਵਾਦੀਆਂ ਨੇ ਗੋਲੀ ਚਲਾਈ, ਜਦੋਂ ਉਹ ਸ਼ੋਪੀਆਂ ਸਥਿਤ ਅਮੀਸ਼ੀਜੀਪੋਰਾ 'ਚ ਮਸਜਿਦ ਤੋਂ ਪਰਤ ਰਹੇ ਸਨ।''

ਜ਼ਖਮੀ ਪੁਲਸ ਮੁਲਾਜ਼ਮ ਨੂੰ ਪਹਿਲਾਂ ਸ਼ੋਪੀਆਂ ਦੇ ਜ਼ਿਲ੍ਹਾ ਹਸਪਤਾਲ ’ਚ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਅੱਗੋਂ ਸ਼੍ਰੀਨਗਰ ਦੇ ਐੱਸ.ਐੱਮ. ਐੱਚ.ਐੱਸ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਘਟਨਾ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

DIsha

This news is Content Editor DIsha