ਨੂਹ 'ਚ ਹਿੰਦੂ ਸੰਗਠਨਾਂ ਦੀ ਯਾਤਰਾ ਨੂੰ ਲੈ ਕੇ ਸਿਰਸਾ 'ਚ ਪੁਲਸ ਅਲਰਟ ਮੋਡ 'ਤੇ, ਸਕੂਲ-ਕਾਲਜਾਂ ਦੀ ਛੁੱਟੀ

08/28/2023 11:31:03 AM

ਸਿਰਸਾ- ਹਰਿਆਣਾ ਸਰਕਾਰ ਨੇ ਨੂਹ 'ਚ ਅੱਜ ਹਿੰਦੂ ਮਹਾਪੰਚਾਇਤ ਵਲੋਂ ਮੁੜ ਬ੍ਰਿਜਮੰਡਲ ਜਲਾਭਿਸ਼ੇਕ ਯਾਤਰਾ ਕੱਢਣ ਦੀ ਕਾਲ ਮਗਰੋਂ  ਹਰਿਆਣਾ ਦੇ ਨੂੰਹ ਅਤੇ ਹੋਰ ਇਲਾਕਿਆਂ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਨੂਹ 'ਚ ਹਿੰਦੂ ਸੰਗਠਨਾਂ ਦੀ ਯਾਤਰਾ ਨੂੰ ਲੈ ਕੇ ਸਿਰਸਾ 'ਚ ਪੁਲਸ ਅਲਰਟ ਮੋਡ 'ਤੇ ਹੈ। 

ਇਹ ਵੀ ਪੜ੍ਹੋ- ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ

ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਨਿਗਰਾਨੀ ਰੱਖਣ ਲਈ ਨੀਮ ਫ਼ੌਜੀ ਬਲਾਂ ਸਮੇਤ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਸਰਹੱਦਾਂ 'ਤੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਸੋਮਵਾਰ ਨੂੰ ਸਕੂਲ-ਕਾਲਜਾਂ ਅਤੇ ਬੈਂਕਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਪ੍ਰਸ਼ਾਸਨ ਨੇ ਮੋਬਾਇਲ ਇੰਟਰਨੈੱਟ ਦੇ ਨਾਲ SMS ਸੇਵਾਵਾਂ ਨੂੰ ਬੈਨ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ- ਹਿਮਾਚਲ 'ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ, 2400 ਘਰ ਹੋਏ ਢਹਿ-ਢੇਰੀ

ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ 31 ਜੁਲਾਈ ਨੂੰ ਭੀੜ ਵਲੋਂ ਹਮਲਾ ਕੀਤੇ ਜਾਣ ਮਗਰੋਂ ਨੂਹ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹੋਈ ਫਿਰਕੂ ਹਿੰਸਾ ਵਿਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ 6 ਲੋਕ ਮਾਰੇ ਗਏ ਸਨ। ਸਰਵ ਜਾਤੀ ਹਿੰਦੂ ਮਹਾਪੰਚਾਇਤ ਨੇ 28 ਅਗਸਤ ਨੂੰ ਨੂਹ ਵਿਚ ਬ੍ਰਿਜਮੰਡਲ ਸ਼ੋਭਾ ਯਾਤਰਾ ਨੂੰ ਮੁੜ ਤੋਂ ਕੱਢਣ ਦੀ 13 ਅਗਸਤ ਨੂੰ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ-  ਨੂਹ ਹਿੰਸਾ 'ਤੇ CM ਮਾਨ ਦੀ ਟਿੱਪਣੀ 'ਤੇ ਬੋਲੇ ਖੱਟੜ- ਹਰਿਆਣਾ ਸੁਰੱਖਿਅਤ ਹੈ, ਕਿਸੇ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ

ਓਧਰ ਪੁਲਸ ਅਧਿਕਾਰੀ ਵਿਕ੍ਰਾਂਤ ਭੂਸ਼ਣ ਦੀ ਮੌਜੂਦਗੀ ਵਿਚ ਪੁਲਸ ਲਾਈਨ 'ਚ ਤਾਇਨਾਤ ਦੋ ਪੁਲਸ ਕੰਪਨੀਆਂ ਦੀ ਰਿਹਰਸਲ ਕਰਵਾਈ ਗਈ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਹ ਕੰਪਨੀਆਂ ਐਮਰਜੈਂਸੀ ਸਥਿਤੀ 'ਚ ਸਿਰਸਾ, ਡਬਵਾਲੀ, ਏਲਨਾਬਾਦ ਆਦਿ ਖੇਤਰਾਂ ਵਿਚ ਸੇਵਾਵਾਂ ਦੇਣਗੀਆਂ। ਪੁਲਸ ਅਧਿਕਾਰੀ ਨੇ ਪੁਲਸ ਦੇ ਜਵਾਨਾਂ ਨੂੰ ਕਿਹਾ ਕਿ ਆਮ ਲੋਕਾਂ ਨਾਲ ਦੋਸਤਾਨਾ ਰਵੱਈਆ ਰੱਖੋ ਅਤੇ ਉਨ੍ਹਾਂ ਦਾ ਸਹਿਯੋਗ ਲਿਆ ਜਾਵੇ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਾਲੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu