ਪੁਲਸ-ਕਿਸਾਨਾਂ ਵਿਚਾਲੇ ਟਕਰਾਅ ''ਤੇ ਬੋਲੇ ਗਹਿਲੋਤ- ਹਿੰਸਾ ਅੰਦੋਲਨ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼

01/26/2021 5:03:05 PM

ਰਾਜਸਥਾਨ- ਦਿੱਲੀ 'ਚ ਪੁਲਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਸਾਨਾਂ ਤੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹਾਲੇ ਤੱਕ ਸ਼ਾਂਤੀਪੂਰਨ ਰਿਹਾ ਹੈ। ਕਿਸਾਨਾਂ ਤੋਂ ਅਪੀਲ ਹੈ ਕਿ ਸ਼ਾਂਤੀ ਬਣਾਏ ਰੱਖਣ ਅਤੇ ਹਿੰਸਾ ਨਾ ਕਰਨ। ਲੋਕਤੰਤਰ 'ਚ ਹਿੰਸਾ ਦਾ ਕੋਈ ਸਥਾਨ ਨਹੀਂ ਹੈ। ਜੇਕਰ ਇਸ ਅੰਦੋਲਨ 'ਚ ਹਿੰਸਾ ਹੋਈ ਤਾਂ ਇਹ ਕਿਸਾਨ ਅੰਦੋਲਨ ਨੂੰ ਅਸਫ਼ਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦੀਆਂ ਯੋਜਨਾਵਾਂ ਦੀ ਕਾਮਯਾਬੀ ਹੋਵੇਗੀ, ਇਸ ਲਈ ਹਰ ਹਾਲ 'ਚ ਸ਼ਾਂਤੀ ਬਣਾਏ ਰੱਖੋ। ਗਹਿਲੋਤ ਨੇ ਕਿਸਾਨਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ,''ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੱਟ ਕਿਸੇ ਨੂੰ ਵੀ ਲੱਗੇ, ਨੁਕਸਾਨ ਸਾਡੇ ਦੇਸ਼ ਦਾ ਹੀ ਹੋਵੇਗਾ।''

ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕਤੰਤਰ ਦੇ ਅੰਦਰ ਸਰਕਾਰਾਂ ਫ਼ੈਸਲੇ ਨਹੀਂ ਬਦਲਦੀ ਹੈ, ਕੀ? ਜਨ ਭਾਵਨਾ ਦੇਖ ਕੇ ਫ਼ੈਸਲਾ ਕਿਸੇ ਦੀ ਮਾਣਹਾਨੀ ਨਹੀਂ ਹੈ ਸਗੋਂ ਬੜੱਪਨ ਦਿੱਸਦਾ ਹੈ ਕਿ ਸਰਕਾਰ 'ਚ ਅਸੀਂ ਹਾਂ, ਜੇਕਰ ਕੋਈ ਕਾਨੂੰਨ ਜਾਂ ਫ਼ੈਸਲਾ ਖ਼ਤਮ ਕਰਨ ਦਿੱਤਾ ਤਾਂ ਕੀ ਵਿਗੜਨ ਵਾਲਾ ਹੈ ਤੁਹਾਡਾ, ਅੱਗੇ ਕਿਸਾਨਾਂ ਨਾਲ ਗੱਲ ਕਰ ਕੇ ਕਾਨੂੰਨ ਲਿਆ ਸਕਦੇ ਹੋ। ਗਹਿਲੋਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਧਦੀ ਮਹਿੰਗਾਈ 'ਤੇ ਯੂ.ਪੀ.ਏ. ਸਰਕਾਰ ਅਤੇ ਮੌਜੂਦਾ ਸਰਕਾਰ ਤੁਲਨਾ ਕਰਦੇ ਹੋਏ ਕਿਹਾ,''ਯੂ.ਪੀ.ਏ ਸਰਕਾਰ ਦੇ ਸਮੇਂ ਜਦੋਂ ਪੈਟਰੋਲ ਦੀ ਕੀਮਤ 60-65 ਰੁਪਏ ਹੋ ਗਈ ਸੀ, ਉਸ ਸਮੇਂ ਪ੍ਰਤੀ ਬੈਰਲ 140 ਡਾਲਰ ਰੇਟ ਸੀ, ਉਹ ਹੁਣ 35-40 ਡਾਲਰ 'ਤੇ ਆ ਗਈ ਹੈ, ਉਦੋਂ ਵੀ ਕੀਮਤ ਘੱਟ ਕਰਨ ਦੀ ਬਜਾਏ ਵਧਾਈ ਕਿਉਂ ਜਾ ਰਹੀ ਹੈ। ਸੂਬਿਆਂ ਨੂੰ ਦੇਸ਼ ਦੇਣਾ ਬਹੁਤ ਹੀ ਬਕਵਾਸ ਗੱਲ ਹੈ।''

 

ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।

DIsha

This news is Content Editor DIsha