ਪੁਲਸ ਨੇ ਸ਼ਿਕਾਇਤ ''ਤੇ ਨਹੀਂ ਕੀਤੀ ਕਾਰਵਾਈ ਤਾਂ ਦਿਵਿਆਂਗ ਮਹਿਲਾ ਨੇ ਲਈ ਅਦਾਲਤ ਦੀ ਪਨਾਹ

02/14/2018 2:04:53 PM

ਪੰਚਕੂਲਾ - ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਸ ਇਕ ਪਾਸੇ ਤਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਉਸ ਤੋਂ ਕਾਫੀ ਦੂਰ ਦਿਖਾਈ ਦੇ ਰਹੀ ਹੈ। ਪੰਚਕੂਲਾ ਦੇ ਅਧੀਨ ਪੈਂਦੇ ਪਿੰਜੌਰ ਵਿਚ ਰਹਿਣ ਵਾਲੀ ਇਕ ਦਿਵਿਆਂਗ ਔਰਤ ਨੇ ਜਦੋਂ ਆਪਣੇ ਹੀ ਰਿਸ਼ਤੇਦਾਰਾਂ ਵਲੋਂ ਉਸ ਦੇ ਨਾਲ ਕੁੱਟਮਾਰ ਅਤੇ ਮਾਨਸਿਕ ਟਾਰਚਰ ਕਰਨ ਦੀ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਉਲਟਾ ਉਸ ਨੂੰ ਹੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪੁਲਸ ਵਿਚ ਕੋਈ ਵੀ ਸੁਣਵਾਈ ਨਾ ਹੋਣ 'ਤੇ ਅਖੀਰ ਔਰਤ ਨੂੰ ਅਦਾਲਤ ਦੀ ਸੁਣਵਾਈ ਲੈਣੀ ਪਈ, ਜਿਸਦੇ ਬਾਅਦ ਪੁਲਸ ਨੇ ਅਦਾਲਤ ਦੇ ਹੁਕਮਾਂ 'ਤੇ 3 ਮੁਲਜ਼ਮਾਂ- ਸ਼ਿਕਾਇਤਕਰਤਾ ਦੇ ਦਿਓਰ ਨੀਰਜ ਕੌਸ਼ਿਕ, ਨੀਰਜ ਦੀ ਪਤਨੀ ਪੱਲਵੀ ਕੌਸ਼ਿਕ ਅਤੇ ਹਿਤੇਸ਼ ਕੌਸ਼ਿਕ (ਬੇਟੇ) ਦੇ ਵਿਰੁੱਧ ਮਹਿਲਾ ਦੀ ਇੱਜ਼ਤ ਦਾ ਅਨਾਦਰ ਕਰਨ, ਕੁੱਟਮਾਰ ਕਰਨ, ਧਮਕੀ ਦੇਣ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕਰ ਲਈ।
ਅਦਾਲਤ ਨੇ ਸ਼ਿਕਾਇਤਕਰਤਾ ਨੂੰ ਪ੍ਰੋਟੈਕਸ਼ਨ ਦੇਣ ਲਈ ਕਿਹਾ-ਪੰਚਕੂਲ ਸਥਿਤ ਪ੍ਰੋਟੈਕਸ਼ਨ ਅਫਸਰ ਨੂੰ ਕੋਰਟ ਨੇ ਸ਼ਿਕਾਇਤਕਰਤਾ ਨੂੰ ਪ੍ਰੋਟੈਕਸ਼ਨ ਦੇਣ ਲਈ ਵੀ ਕਿਹਾ ਹੈ, ਜਿਸ ਦੇ ਬਾਅਦ ਪ੍ਰੋਟੈਕਸ਼ਨ ਅਧਿਕਾਰੀ ਦੇ ਕਹਿਣ 'ਤੇ ਹੀ ਸ਼ਿਕਾਇਤਕਰਤਾ ਨੇ ਸੈਕਟਰ 6 ਸਥਿਤ ਆਮ ਹਸਪਤਾਲ ਵਿਚ ਆਪਣਾ ਮੈਡੀਕਲ ਕਰਾਇਆ।