ਪੋਤੇ ਦੀ ਲਾਸ਼ ਚੋਂ ਨਿੱਕਲ ਰਹੇ ਸੀ ਕੀਡ਼ੇ, ਦਾਦੇ ਨੇ ਰੌਂਦੇ ਹੋਇਆ ਕੀਤਾ ਖੁਲਾਸਾ

11/30/2017 2:50:02 PM

ਸ਼ਿਮਲਾ— 2 ਨਵੰਬਰ ਨੂੰ ਲਾਪਤਾ ਹੋਏ ਪੰਕਜ ਦੀ ਲਾਸ਼ ਗਲੈਨ ਨਜ਼ਦੀਕ ਮਿਲਣ ਨਾਲ ਉਸ ਦੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੈ। ਵੀਰਵਾਰ ਨੂੰ ਪੰਜਾਬ ਕੇਸਰੀ ਦੇ ਪੱਤਰਕਾਰ ਨੇ ਪੰਕਜ ਦੇ ਦਾਦਾ ਕੈਲਾਸ਼ ਨਾਲ ਗੱਲਬਾਤ ਕੀਤੀ। ਬੁੱਢੇ ਦਾਦੇ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪੋਤੇ ਦੀ ਲਾਸ਼ ਤੋਂ ਕੀੜੇ ਨਿਕਲਣੇ ਸ਼ੁਰੂ ਹੋ ਗਏ ਸਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ 'ਚ ਪਤਾ ਚੱਲਿਆ ਕਿ ਪੰਕਜ ਦੀ ਉਂਗਲੀ ਕੱਟੀ ਹੋਈ ਸੀ।


ਸਕੂਲ ਬੈਗ ਚੋਂ ਮੋਬਾਇਲ ਫੋਨ ਬਰਾਮਦ
ਮੌਕੇ ਤੋਂ ਬਰਾਮਦ ਕੀਤੇ ਗਏ ਉਸ ਦੇ ਸਕੂਲ ਬੈਗ ਚੋਂ ਇਕ ਮੋਬਾਇਲ ਫੋਨ ਵੀ ਮਿਲੀਆ ਹੈ। ਇਸ ਮੋਬਾਇਲ ਨੂੰ ਪੁਲਸ ਨੇ ਕਬਜੇ 'ਚ ਲਿਆ ਹੈ। ਹੁਣ ਪੁਲਸ ਇਸ ਮੋਬਾਇਲ ਦੇ ਮੈਸੇਜ ਅਤੇ ਕਾਲ ਜਾਣਕਾਰੀ ਇਕੱਠੀ ਕਰਨ 'ਚ ਲੱਗੀ ਹੋਈ ਹੈ। ਪੰਕਜ ਦੇ ਦਾਦਾ ਕੈਲਾਸ਼ ਨੇ ਦੱਸਿਆ ਕਿ ਉਹ 27 ਅਕਤੂਬਰ ਤੋਂ ਸਕੂਲ ਵੀ ਨਹੀਂ ਜਾ ਰਿਹਾ ਸੀ।


ਦਰੱਖਤ 'ਤੇ ਲਟਕੀ ਲਾਸ਼
ਇਸ ਘਟਨਾ ਦੀ ਜਾਣਕਾਰੀ ਸਾਨੂੰ ਸਕੂਲ ਦੇ ਪ੍ਰਬੰਧਨ ਤੋਂ ਪਤਾ ਲੱਗੀ ਸੀ। ਕੈਲਾਸ਼ ਨੇ ਦੱਸਿਆ ਕਿ ਮੰਗਲਵਾਰ ਨੂੰ ਜੰਗਲ ਚੋਂ ਘਾਹ ਵੱਢਣ ਵਾਲੇ ਨੂੰਦਰੱਖਤ 'ਤੇ ਲਾਸ਼ ਲਟਕੀ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਤੱਥ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋ ਨਵੰਬਰ ਨੂੰ ਲਾਪਤਾ ਹੋਇਆ ਨੌਜਵਾਨ
ਪੁਲਸ ਨੇ ਦੱਸਿਆ ਕਿ ਆਈ. ਜੀ. ਐੈੱਮ. ਸੀ. 'ਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ। ਇਸ ਤੋਂ ਬਾਅਦ 15 ਸਾਲ ਦੇ ਪੰਕਜ ਦੀ ਲਾਸ਼ ਘਰਦਿਆਂ ਨੂੰ ਸੌਂਪ ਦਿੱਤੀ ਗਈ ਹੈ। ਦੋ ਨਵੰਬਰ ਨੂੰ ਵਿਦਿਆਰਥੀ ਦੇ ਮਾਤਾ-ਪਿਤਾ ਨੇ ਬਾਲੂਗੰਜ ਥਾਣਾ 'ਚ ਨੌਜਵਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦਿਨ ਕਿਸ਼ੋਰ ਅੰਨਾਡੇਲ ਤੋਂ ਲਾਪਤਾ ਹੋਇਆ ਸੀ। ਨੌਜਵਾਨ ਲਾਲਪਾਨੀ ਦੇ ਸਕੂਲ 'ਚ ਬਾਰਵੀਂ ਕਲਾਸ 'ਚ ਪੜਦਾ ਸੀ।