ਦਿੱਲੀ ਦੰਗਿਆਂ ਦੀ ਸਾਜ਼ਿਸ਼ ''ਚ ਸ਼ਾਮਲ ਸੀ ਸ਼ਾਹਰੁਖ ਪਠਾਨ, ਚਾਰਜਸ਼ੀਟ ''ਚ ਪੁਲਸ ਦਾ ਦਾਅਵਾ

06/09/2020 8:45:36 PM

ਨਵੀਂ ਦਿੱਲੀ (ਅਨਸ): ਸ਼ਾਹਰੁਖ ਪਠਾਨ ਤੇ 4 ਹੋਰ ਲੋਕਾਂ ਨੂੰ ਦਿੱਲੀ ਵਿਚ ਮੌਜਪੁਰ ਚੌਕ 'ਤੇ ਫਿਰਕੂ ਹਿੰਸਾ ਭੜਕਾਉਣ ਦੀ ਗਹਿਰੀ ਸਾਜ਼ਿਸ਼ ਵਿਚ ਸ਼ਾਮਲ ਪਾਇਆ ਗਿਆ ਹੈ। ਸ਼ਾਹਰੁਖ ਪਠਾਨ ਨੂੰ ਫਰਵਰੀ ਵਿਚ ਦਿੱਲੀ ਵਿਚ ਹੋਈ ਹਿੰਸਾ ਦੌਰਾਨ ਇਕ ਪੁਲਸ ਕਰਮਚਾਰੀ 'ਤੇ ਬੰਦੂਕ ਤਾਨਦੇ ਹੋਏ ਦੇਖਿਆ ਗਿਆ ਸੀ।

ਜਾਂਚ ਏਜੰਸੀ ਪਠਾਨ ਤੇ ਹੋਰ ਲੋਕਾਂ ਦੀ ਹਿੰਸਾ ਵਿਚ ਕਥਿਤ ਭੂਮਿਕਾ ਨਾਲ ਸਬੰਧਿਤ 3 ਵੱਖ-ਵੱਖ ਮਾਮਲਿਆਂ ਵਿਚ 3 ਦੋਸ਼ ਪੱਤਰ ਦਾਇਰ ਕਰੇਗੀ। 3 ਮਾਮਲਿਆਂ ਵਿਚ ਮੌਜਪੁਰ ਚੌਕ ਦੰਗਾ ਕੇਸ, ਕਰਦਮਪੁਰੀ ਪੁਲੀਆ ਦੰਗਾ ਕੇਸ ਤੇ ਕਰਦਮਪੁਰੀ ਸਰਕਾਰੀ ਡਿਸਪੈਂਸਰੀ ਦੰਗਾ ਕੇਸ ਸ਼ਾਮਲ ਹਨ।

ਮੌਜਪੁਰ ਚੌਕ ਦੰਗਾ ਮਾਮਲੇ ਵਿਚ ਪੁਲਸ ਨੇ ਪਾਇਆ ਕਿ 24 ਫਰਵਰੀ ਨੂੰ ਸਵੇਰੇ 11 ਵਜੇ ਦੋ ਸਮੂਹ ਚੌਕ 'ਤੇ ਆਪਸ ਵਿਚ ਭਿੜ ਗਏ। ਇਨ੍ਹਾਂ ਵਿਚੋਂ ਇਕ ਸਮੂਹ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਸੀ.ਆਰ.) ਦਾ ਸਮਰਥਨ ਕਰ ਰਿਹਾ ਸੀ ਤਾਂ ਦੂਜਾ ਸਮੂਹ ਇਸ ਦਾ ਵਿਰੋਧ ਕਰ ਰਿਹਾ ਸੀ।

Baljit Singh

This news is Content Editor Baljit Singh