ਪੁਲਸ ਨੇ ਨਦੀਆਂ-ਨਾਲਿਆਂ ਤੋਂ ਜ਼ਬਤ ਕੀਤੇ ਏ.ਕੇ. ਸੰਤਾਲੀ ਦੇ ਸਪੇਅਰ ਪਾਰਟਸ

10/03/2018 5:00:02 PM

ਮੁੰਗੇਰ—ਬਿਹਾਰ ਦੇ ਮੁੰਗੇਰ ਜ਼ਿਲੇ 'ਚ ਤਲਾਸ਼ੀ ਮੁਹਿੰਮ ਦੌਰਾਨ ਹੁਣ ਤੱਕ 20 ਏ.ਕੇ. ਸੰਤਾਲੀ ਰਾਇਫਲ ਮਿਲ ਚੱਕੀਆਂ ਹਨ। ਇਸਦੇ ਬਾਅਦ ਵੀ ਇਥੇ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਸਭ ਕੁਝ ਕਈ ਘਟਨਾਵਾਂ 'ਚ ਏ.ਕੇ. ਸੰਤਾਲੀ ਦਾ ਇਸਤੇਮਾਲ ਕੀਤੇ ਜਾਣ ਦੇ ਬਾਅਦ ਸ਼ੁਰੂ ਹੋਇਆ। ਬੀਤੀ 29 ਅਗਸਤ ਨੂੰ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਣ ਦੇ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲਸ ਮੁੰਗੇਰ ਜ਼ਿਲੇ ਦੇ ਵੱਖ-ਵੱਖ ਹਿੱਸਿਆਂ 'ਚ ਮੁਹਿੰਮ ਚਲਾ ਰਹੀ ਹੈ। ਮੁੰਗੇਰ ਜ਼ਿਲਾ ਪਿਛਲੇ ਕਈ ਦਹਾਕਿਆਂ ਤੋਂ ਉੱਚ-ਗੁਣਵੱਤਾ ਵਾਲੇ ਤਕਨੀਕੀ ਹਥਿਆਰ ਤੇ ਗੋਲਾ ਬਾਰੂਦ ਦੇ ਗੈਰ-ਕਾਨੂੰਨੀ ਨਿਰਮਾਣ ਲਈ ਜਾਣਿਆ ਜਾਂਦਾ ਹੈ। ਉਥੇ ਗੰਗਾ ਦੇ ਕੰਢੇ ਤੋਂ ਏ.ਕੇ. ਸੰਤਾਲੀ ਦੇ 281 ਸਪੇਅਰ ਪਾਰਟਸ ਬਰਾਮਦ ਕੀਤੇ ਗਏ ਹਨ। ਇਸੇ ਕਾਰਵਾਈ ਤਹਿਤ ਪੁਲਸ ਨੇ ਇਕ ਘਰ ਛਾਪਾ ਮਾਰ ਕੇ ਏ.ਕੇ. ਸੰਤਾਲੀ ਰਾਈਫਲ ਦੇ 91 ਸਪੇਅਰ ਪਾਰਟਸ ਬਰਾਮਦ ਕੀਤੇ ਸਨ। ਪੁਲਸ ਨੇ ਆਮਨਾ ਦੇ ਘਰ ਦੀ ਜ਼ਮੀਨ 'ਚ ਦਬਾਈ ਗਈ ਦੋ ਏ. ਕੇ. ਸੰਤਾਲੀ ਬਰਾਮਦ ਕੀਤੀਆਂ ਸਨ।  
ਹਥਿਆਰਾਂ ਦੇ ਇਸ ਰੈਕੇਟ ਦਾ ਖੁਲਾਸਾ ਹੋਣ ਦੇ ਬਾਅਦ ਜਾਂਚ 'ਚ ਪਾਇਆ ਗਿਆ ਕਿ ਬਰਾਮਦ ਕੀਤੀਆਂ ਕੁੱਝ ਰਾਈਫਲ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਕੇਂਦਰੀ ਆਯੂਧ ਡਿਪੂ 'ਚ ਤਿਆਰ ਕੀਤੀਆਂ ਗਈਆਂ ਸੀ, ਉਥੋਂ ਮਾਓਵਾਦੀਆਂ ਤੇ ਅੱਤਵਾਦੀਆਂ ਤੱਕ ਪਹੁੰਚਾਉਣ ਲਈ ਤਸਕਰੀ ਕਰਕੇ ਬਿਹਾਰ ਪਹੁੰਚਾਇਆ ਗਿਆ ਸੀ। 
ਜ਼ਿਕਰਯੋਗ ਹੈ ਕਿ ਪੁਲਸ ਨੇ ਮੁੰਗੇਰ ਜ਼ਿਲੇ 'ਚ ਵੱਡੇ ਪੈਮਾਨੇ 'ਤੇ ਏ. ਕੇ. ਸੰਤਾਲੀ ਦੇ ਸਪੇਅਰ ਪਾਰਟਸ ਬਰਾਮਦ ਕੀਤੇ ਹਨ, ਜੋ ਪੁਲਸ ਨੇ ਨਦੀਆਂ ਤੇ ਖੂਹਾਂ ਤੋਂ ਬਰਾਮਦ ਕੀਤੇ ਹਨ


Related News