ਜਦੋਂ ਥਾਣੇ ਚੋਂ ਨਿੱਕਲੀ ਬਾਰਾਤ, ਵਰਦੀ ਵਾਲਿਆਂ ਨੇ ਕੀਤਾ ਖੂਬ ਡਾਂਸ

02/24/2018 3:42:55 PM

ਮੁਜੱਫਰਪੁਰ— ਉੱਤਰ ਪ੍ਰਦੇਸ਼ ਦੀ ਪੁਲਸ ਇਨ੍ਹਾਂ ਦਿਨਾਂ 'ਚ ਸਿਰਫ ਐਨਕਾਉਂਟਰ 'ਚ ਹੀ ਨਹੀਂ ਬਿੱਜੀ, ਬਲਕਿ ਸਮਾਜ ਭਲਾਈ 'ਚ ਵੀ ਆਪਣੀ ਦਿਲਚਸਪੀ ਦਿਖਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਜੱਫਰਨਗਰ ਪੁਲਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਇਕ ਗਰੀਬ ਨੌਜਵਾਨ ਦਾ ਵਿਆਹ ਕਰਵਾਇਆ ਹੈ, ਜਿਸ ਤੋਂ ਬਾਅਦ ਪੂਰੇ ਜ਼ਿਲੇ 'ਚ ਹਰ ਪਾਸੇ ਉਨ੍ਹਾਂ ਦੀ ਖੂਬ ਪ੍ਰਸ਼ੰਸ਼ਾ ਹੋ ਰਹੀ ਹੈ।


ਦੱਸਣਾ ਚਾਹੁੰਦੇ ਹਾਂ ਕਿ ਮੁਜੱਫਰਨਗਰ ਦੇ ਮੀਰਪੁਰ ਥਾਣੇ 'ਚ ਵਿਜੇ ਨਾਮ ਦਾ ਇਕ ਨੌਜਵਾਨ ਉਥੇ ਦੇ ਪੁਲਸ ਵਾਲਿਆਂ ਦੀ ਕਾਫੀ ਸਮੇਂ ਤੋਂ ਸੇਵਾ ਕਰ ਰਿਹਾ ਹੈ। ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ 'ਤੇ ਇਸ ਦੀ ਮਾਂ ਵੀ ਪ੍ਰਾਈਵੇਟ ਨੌਕਰੀ ਕਰਦੀ ਹੈ। ਹਾਲ ਹੀ 'ਚ ਉਸ ਦੀ ਭੈਣ ਦਾ ਵੀ ਵਿਆਹ ਹੋਇਆ ਸੀ।


ਇੰਸਪੈਕਟਰ ਨੇ ਤੈਅ ਕੀਤਾ ਵਿਆਹ
ਥਾਣੇ 'ਚ ਵਿਜੇ ਦੇ ਸੁਭਾਅ ਨਾਲ ਸਾਰੇ ਪੁਲਸ ਵਾਲੇ ਕਾਫੀ ਖੁਸ਼ ਹਨ। ਕੁਝ ਦਿਨ ਪਹਿਲਾਂ ਵਿਜੇ ਦੀ ਮਾਂ ਨੇ ਮੀਰਾਪੁਰ ਇੰਸਪੈਕਟਰ ਅਰਵਿੰਦ ਕੁਮਾਰ ਨਾਲ ਵਿਜੇ ਦੇ ਵਿਆਹ ਬਾਰੇ ਗੱਲ ਕੀਤੀ ਸੀ ਤਾਂ ਇੰਸਪੈਕਟਰ ਨੇ ਆਪਣੇ ਪਛਾਣ 'ਚ ਤਾਮਿਲਨਾਡੂ ਦੀ ਰਹਿਣ ਵਾਲੀ ਇਕ ਗਰੀਬ ਲੜਕੀ ਅਨੁਸ਼ਾ ਨਾਲ ਵਿਆਹ ਦਾ ਰਿਸ਼ਤਾ ਪੱਕਾ ਕਰਵਾਇਆ।