ਨੌਰਾਤਿਆਂ ਤੋਂ ਪਹਿਲਾਂ ਸਾਵਧਾਨ ਹੋਈ ਪੁਲਸ, ਕੱਟੜਾ ''ਚ ਸੁਰੱਖਿਆ ਦੇ ਸਖਤ ਕੀਤੇ ਪ੍ਰਬੰਧ

03/27/2017 11:30:40 AM

ਕੱਟੜਾ— ਮੰਗਲਵਾਰ ਤੋਂ ਨੌਰਾਤੇ ਸ਼ੁਰੂ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਹੀ ਧਰਮਨਗਰੀ ਕੱਟੜਾ ''ਚ ਪੁਲਸ ਪ੍ਰਸ਼ਾਸਨ ਨੇ ਆਵਾਜਾਈ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਹਨ। ਐੱਸ.ਐੱਸ.ਪੀ. ਰਿਆਸੀ ਤਾਹਿਰ ਭੱਟ ਅਨੁਸਾਰ ਮਾਤਾ ਦੇ ਭਵਨ ਸਮੇਤ ਆਧਾਰ ਕੈਂਪਸ ਕੱਟੜਾ ''ਚ ਐਡੀਸ਼ਨਲ ਜਵਾਨਾਂ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ।
ਜੀ.ਆਰ.ਪੀ. ਪੁਲਸ ਵੱਲੋਂ ਵੀ ਰੇਲਵੇ ''ਤੇ ਸਫਰ ਕਰ ਕੇ ਕੱਟੜਾ ਪੁੱਜਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਥੇ ਚੱਪੇ-ਚੱਪੇ ''ਤੇ ਪੁਲਸ ਨੇ ਨਾਕੇ ਲਾ ਰੱਖੇ ਹਨ ਅਤੇ ਡੂੰਘਾਈ ਨਾਲ ਹਰ ਕਿਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਵੈਸ਼ਨੋ ਦੇਵੀ ''ਚ ਯਾਤਰਾ ਦੇ ਪ੍ਰਵੇਸ਼ ਦੁਆਰ ''ਤੇ ਬਾਨਗੰਗਾ ''ਤੇ ਹਰ ਸ਼ਰਧਾਲੂ ਦੇ ਸਾਮਾਨ ਦੀ ਐਕਸ-ਰੇਅ ਮਸ਼ੀਨ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪੁਲਸ ਕਰਮਚਾਰੀ ਸਾਦੀ ਵਰਦੀ ''ਚ ਹਰ ਆਉਣ-ਜਾਣ ਵਾਲੇ ''ਤੇ ਨਜ਼ਰ ਰੱਖੇ ਹੋਏ ਹਨ।

 

Disha

This news is News Editor Disha