ਨੂੰਹ ਸ਼ਲੋਕਾ ਲਈ ਸੱਸ ਨੀਤਾ ਅੰਬਾਨੀ ਨੇ ਸ਼ੇਅਰ ਕੀਤੀ ਕਵਿਤਾ

03/31/2018 9:01:48 AM

ਨਵੀਂ ਦਿੱਲੀ — ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਕੁੜਮਾਈ ਹੋ ਗਈ ਹੈ। ਸ਼ਲੋਕਾ ਨੂੰ ਆਪਣੀ ਨੂੰਹ ਦੇ ਰੂਪ ਵਿਚ ਹਾਸਲ ਕਰਕੇ ਅੰਬਾਨੀ ਪਰਿਵਾਰ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਇਸੇ ਸਾਲ ਹੋਵੇਗਾ। ਹਾਲਾਂਕਿ ਇਸ ਰਿਸ਼ਤੇ ਬਾਰੇ ਅਜੇ ਤੱਕ ਦੋਵਾਂ ਪਰਿਵਾਰਾਂ ਨੇ ਕਿਸੇ ਤਰ੍ਹਾਂ ਦੀ ਅਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ।
ਪਹਿਲੇ ਵੀ ਮੀਡੀਆ ਵਿਚ ਆ ਚੁੱਕਾ ਹੈ ਕਿ ਅੰਬਾਨੀ ਅਤੇ ਸ਼ਲੋਕਾ ਮਹਿਤਾ ਬਚਪਨ ਦੇ ਦੋਸਤ ਹਨ ਅਤੇ ਦੋਵਾਂ ਨੇ ਮੁੰਬਈ ਸਥਿਤ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿਚ ਇਕੱਠੇ ਪੜ੍ਹਾਈ ਕੀਤੀ ਹੈ। ਸ਼ਲੋਕਾ ਮਹਿਤਾ ਹੀਰਾ ਵਪਾਰੀ ਰਸੇਲ ਮਹਿਤਾ ਦੀ ਬੇਟੀ ਹੈ।


ਸ਼ਲੋਕਾ ਮਹਿਤਾ ਅਤੇ ਉਸਦੇ ਪਰਿਵਾਰ ਦਾ ਸਵਾਗਤ ਕਰਨ ਲਈ ਨੀਤਾ ਅੰਬਾਨੀ ਨੇ ਸ਼ਲੋਕਾ ਅਤੇ ਆਕਾਸ਼ 'ਤੇ ਇਕ ਖੂਬਸੂਰਤ ਕਵਿਤਾ ਵੀ ਲਿਖੀ ਸੀ। ਨੀਤਾ ਅੰਬਾਨੀ ਨੇ ਇਸ ਕਵੀਤਾ ਵਿਚ ਉਮੀਦ ਕੀਤੀ ਹੈ ਕਿ ਆਕਾਸ਼ ਅਤੇ ਸ਼ਲੋਕਾ ਹਰ ਸਥਿਤੀ ਵਿਚ ਇਕ ਦੂਸਰੇ ਦਾ ਸਾਥ ਨਿਭਾਉਣਗੇ। ਇਕ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਅਨੁਸਾਰ ਨੀਤਾ ਅੰਬਾਨੀ ਨੇ ਆਪਣੀ ਕਵਿਤਾ 'ਚ ਆਕਾਸ਼ ਅਤੇ ਸ਼ਲੋਕਾ ਦੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੁਣ ਤੱਕ ਦੇ ਸਫ਼ਰ ਦੀ ਕਹਾਣੀ ਦੱਸੀ ਹੈ।
ਦੱਸਿਆ ਜਾ ਰਿਹਾ ਹੈ ਕਿ ਦਸੰਬਰ ਵਿਚ ਦੋਵਾਂ ਦਾ ਵਿਆਹ ਹੋ ਸਕਦਾ ਹੈ। ਸੂਤਰਾਂ ਦੇ ਭਰੋਸਾ ਕਰੀਏ ਤਾਂ ਵਿਆਹ ਦੀ ਡੇਟ ਫਿਕਸ ਹੋ ਗਈ ਹੈ ਅਤੇ 8-12 ਦਸੰਬਰ ਦੇ ਵਿਚਕਾਰ ਦੋਵੇਂ ਵਿਆਹ ਕਰਵਾ ਸਕਦੇ ਹਨ।