ਪਾਕਸੋ ਐਕਟ ਸੋਧ ਬਿੱਲ ਲੋਕ ਸਭਾ 'ਚ ਪਾਸ

08/01/2019 8:55:12 PM

ਨਵੀਂ ਦਿੱਲੀ— ਬੱਚਿਆਂ ਨਾਲ ਜਿਣਸੀ ਸ਼ੋਸ਼ਣ ਦੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਾ ਪ੍ਰੋਵਿਜ਼ਨ ਕਰਨ ਵਾਲੇ ਲੈਂਗਿਕ ਅਪਰਾਧ ਬਾਲ ਸੁਰੱਖਿਆ (ਸੋਧ) ਬਿੱਲ ਨੂੰ ਲੋਕ ਸਭਾ ਨੇ ਅੱਜ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਇਸ 'ਤੇ ਸੰਸਦ ਦੀ ਮੋਹਰ ਲੱਗ ਗਈ।

ਲੋਕ ਸਭਾ 'ਚ ਇਸ ਬਿੱਲ 'ਤੇ ਕਰੀਬ ਤਿੰਨ ਘੰਟੇ ਤਕ ਚਰਚਾ ਦਾ ਜਵਾਬ ਦਿੰਦੇ ਹੋਏ ਮਹਿਲਾ ਤੇ ਲੋਕ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਇਸ ਵਿਸ਼ੇ ਨੂੰ ਸਾਰੇ ਪਾਰਟੀਆਂ ਨੇ ਭੇਦ ਭਾਅ ਤੋਂ ਦੂਰ ਹੋ ਕੇ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ 'ਚ ਇਸ ਗੱਲ ਦਾ ਧਿਆਨ ਰੱਖਿਆ ਗਿਆ  ਹੈ ਕਿ ਪੀੜਤ ਬੱਚਿਆਂ ਨੂੰ ਪੁੱਛਗਿੱਛ ਦੌਰਾਨ ਤਸ਼ੱਦਦ ਦਾ ਅਨੁਭਵ ਨਾ ਹੋਵੇ। ਉਸ ਤੋਂ ਮੁਸ਼ਕਿਲ ਸਵਾਲ ਨਾ ਕੀਤੇ ਜਾਣ ਤੇ ਉਸ ਨੂੰ ਵਾਰ-ਵਾਰ ਨਾ ਸੱਦਿਆ ਜਾਵੇ।

Inder Prajapati

This news is Content Editor Inder Prajapati