ਨਿਮੋਨੀਆ ਨਾਲ ਦੇਸ਼ ''ਚ ਅੱਜ ਵੀ ਹੁੰਦੀਆਂ ਹਨ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ

11/27/2019 11:50:52 PM

ਨਵੀਂ ਦਿੱਲੀ — ਦੇਸ਼ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਅੱਜ ਵੀ ਨਿਮੋਨੀਆ ਦੀ ਮੌਤ ਦਾ ਸਭ ਤੋਂ ਮੁੱਖ ਕਾਰਣ ਹੈ ਅਤੇ ਭਾਰਤ ’ਚ ਇਸ ਉਮਰ ਦੇ ਬੱਚਿਆਂ ’ਚ ਇਸ ਦੀ ਦਰ 14.3 ਫੀਸਦੀ ਹੈ ਯਾਨੀ ਹਰੇਕ ਚਾਰ ਮਿੰਟ ’ਚ ਇਕ ਬੱਚੇ ਦੀ ਮੌਤ ਹੋ ਰਹੀ ਹੈ। ਦੇਸ਼ ’ਚ ਬਚਪਨ ’ਚ ਹੋਣ ਵਾਲੇ ਨਿਮੋਨੀਆ ਦੇ ਖਿਲਾਫ ਪ੍ਰਭਾਵੀ ਕੋਸ਼ਿਸ਼ਾਂ ਦੀ ਸ਼ੁਰੂਆਤ ਦੇ ਤਹਿਤ ਸੇਵ ਦਿ ਚਿਲਡਰਨ ਦੀ ਅੱਜ ਇਥੇ ਜਾਰੀ ‘ਭਾਰਤ ’ਚ ਨਿਮੋਨੀਆ ਦੇ ਹਾਲਾਤ ’ਤੇ ਵਿਸ਼ਲੇਸ਼ਣ’ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦਾ ਖੁਲਾਸਾ ਡਾ. ਅਜੇ ਖਹਿਰਾ, ਕਮਿਸ਼ਨਰ, ਮਾਂ ਅਤੇ ਬਾਲ ਸਿਹਤ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਕੀਤਾ ਗਿਆ, ਜਿਸ ਵਿਚ ਪੰਜ ਉੱਚ ਭਾਰ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਰਾਜਸਥਾਨ ਦਾ ਡੂੰਘਾਈ ਨਾਲ ਮੁਲਾਂਕਣ, ਚੁਣੌਤੀਆਂ ਬਾਰੇ ਪਛਾਣ ਅਤੇ ਕਾਰਵਾਈ ਕਰਨ ਲਈ ਸੱਦਾ ਦਿੱਤਾ ਗਿਆ ਹੈ।


Inder Prajapati

Content Editor

Related News