ਨਿਮੋਨੀਆ ਨਾਲ ਵਿਸ਼ਵ ਭਰ ''ਚ ਹਰ ਸਾਲ ਹੁੰਦੀ ਹੈ 20 ਲੱਖ ਤੋਂ ਵਧ ਬੱਚਿਆਂ ਦੀ ਮੌਤ

01/13/2020 2:40:50 PM

ਕੋਲਕਾਤਾ— ਦੁਨੀਆ ਭਰ 'ਚ ਨਿਮੋਨੀਆ ਨਾਲ ਜ਼ਿਆਦਾਤਰ ਬੱਚਿਆਂ ਦੀ ਮੌਤ ਹੁੰਦੀ ਹੈ ਅਤੇ ਹਰ ਸਾਲ ਇਸ ਦੀ ਲਪੇਟ 'ਚ ਆਉਣ ਨਾਲ 20 ਲੱਖ ਤੋਂ ਵਧ ਬੱਚੇ ਮੌਤ ਦੇ ਮੂੰਹ 'ਚ ਚੱਲੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਨੁਸਾਰ ਵਿਸ਼ਵ ਭਰ 'ਚ ਹਰ ਸਾਲ ਕਰੀਬ 20 ਲੱਖ ਤੋਂ ਵਧ ਬੱਚਿਆਂ ਦੀ ਮੌਤ ਨਿਮੋਨੀਆ ਕਾਰਨ ਹੁੰਦੀ ਹੈ। ਨਿਮੋਨੀਆ ਨਾਲ ਮਰਨ ਵਾਲੇ ਹਰ 5 'ਚੋਂ ਇਕ ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੁੰਦੀ ਹੈ। ਰਿਪੋਰਟ ਅਨੁਸਾਰ ਜੇਕਰ ਕਰੀਬ 60 ਕਰੋੜ ਡਾਲਰ ਦੀ ਲਾਗਤ ਨਾਲ ਨਿਮੋਨੀਆ ਨਾਲ ਪੀੜਤ ਬੱਚਿਆਂ ਨੂੰ ਐਂਟੀਬਾਓਟਿਕ ਦਵਾਈਆਂ ਦਿੱਤੀ ਜਾਣ ਤਾਂ ਹਰ ਸਾਲ ਲਗਭਗ 6 ਲੱਖ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।
 

ਬੀਮਾਰੀ ਦੇ ਇਲਾਜ ਦੀ ਪਹਿਲ ਕਰ ਕੇ 13 ਲੱਖ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ
ਡਬਲਿਊ.ਐੱਚ.ਓ. ਅਨੁਸਾਰ ਇਸ ਤੋਂ ਇਲਾਵਾ ਜੇਕਰ ਗਲੋਬਲ ਪੱਧਰ 'ਤੇ ਨਿਮੋਨੀਆ ਦੀ ਰੋਕਥਾਮ ਅਤੇ ਇਸ ਬੀਮਾਰੀ ਦੇ ਇਲਾਜ ਦੀ ਪਹਿਲ ਕੀਤੀ ਜਾਂਦੀ ਹੈ ਤਾਂ ਕਰੀਬ 13 ਲੱਖ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਨਿਮੋਨੀਆ ਇਕ ਇਨਫਲੈਮਟੋਰੀ ਬੀਮਾਰੀ ਹੈ। ਇਸ ਦੇ ਕੀਟਾਣੂ ਪਹਿਲਾਂ ਫੇਫੜਿਆਂ ਦੇ ਹਵਾਈ ਰਸਤੇ 'ਤੇ ਹਮਲਾ ਕਰਦੇ ਹਨ ਅਤੇ ਫਿਰ ਜਦੋਂ ਇਨ੍ਹਾਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ ਤਾਂ ਇਹ ਨੱਕ ਅਤੇ ਗਲੇ 'ਚੋਂ ਲੰਘਣ ਵਾਲੀ ਹਵਾ ਨੂੰ ਪ੍ਰਭਾਵਿਤ ਕਰਨ ਲੱਗਦੇ ਹਨ, ਜਿਸ ਨਾਲ ਸਾਹ ਲੈਣ 'ਚ ਬਹੁਤ ਜ਼ਿਆਦਾ ਤਕਲੀਫ਼ ਹੋਣ ਲੱਗਦੀ ਹੈ। ਇਨਫੈਕਸ਼ਨ ਜ਼ਿਆਦਾ ਵਧਣ 'ਤੇ ਲਗਾਤਾਰ ਖਾਂਸੀ ਆਉਣ ਲੱਗਦੀ ਹੈ ਅਤੇ ਜ਼ਿਆਦਾ ਖੰਘਣ ਨਾਲ ਛਾਤੀ 'ਚ ਦਰਦ ਹੋਣ ਲੱਗਦਾ ਹੈ।
 

ਇਹ ਹਨ ਬੀਮਾਰੀ ਦੇ ਲੱਛਣ
ਸਾਹ ਲੈਣ 'ਚ ਪਰੇਸ਼ਾਨੀ, ਖਾਂਸੀ, ਬੁਖਾਰ, ਠੰਡ ਲੱਗਣਾ, ਸਿਰਦਰਦ ਅਤੇ ਭੁੱਖ ਨਾ ਲੱਗਣਾ ਆਦਿ ਬੀਮਾਰੀ ਦੇ ਕੁਝ ਆਮ ਲੱਛਣ ਹਨ।


DIsha

Content Editor

Related News