PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ

11/04/2023 12:12:52 PM

ਨਵੀਂ ਦਿੱਲੀ ( ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਂਸ਼ਾ ਨਾਂ ਦੀ ਇਕ ਕੁੜੀ ਨੂੰ ਚਿੱਠੀ ਲਿਖੀ ਹੈ, ਜਿਸ ਨੇ 2 ਨਵੰਬਰ ਨੂੰ ਛੱਤੀਸਗੜ੍ਹ ਦੇ ਕਾਂਕੇਰ 'ਚ ਰੈਲੀ ਦੌਰਾਨ ਉਨ੍ਹਾਂ ਦਾ ਸਕੈਚ ਬਣਾਇਆ ਸੀ। 2 ਨਵੰਬਰ ਨੂੰ ਕਾਂਕੇਰ ਰੈਲੀ 'ਚ ਜਦੋਂ ਪ੍ਰਧਾਨ ਮੰਤਰੀ ਮੋਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਇਕ ਕੁੜੀ ਨੂੰ ਪ੍ਰਧਾਨ ਮੰਤਰੀ ਦਾ ਸਕੈੱਚ ਫੜੇ ਹੋਏ ਦੇਖਿਆ ਗਿਆ ਸੀ। ਪੀ.ਐੱਮ. ਮੋਦੀ ਨੇ ਭੀੜ 'ਚ ਸਕੈੱਚ ਦੇਖਿਆ ਅਤੇ ਆਪਣੀ ਟੀਮ ਨੂੰ ਉਸ ਕੁੜੀ ਤੋਂ ਸਕੈਚ ਲੈਣ ਲਈ ਕਿਹਾ। ਮੰਚ ਤੋਂ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਕੁੜੀ ਨੂੰ ਵਾਅਦਾ ਕੀਤਾ ਕਿ ਉਹ ਉਸ ਨੂੰ ਇਕ ਚਿੱਠੀ ਲਿਖਣਗੇ। ਪ੍ਰਧਾਨ ਮੰਤਰੀ ਨੇ ਉਸ ਤੋਂ ਸਕੈਚ ਸਵੀਕਾਰ ਕਰ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਚਿੱਠੀ 'ਚ ਛੱਤੀਸਗੜ੍ਹ ਦੇ ਕਾਂਕੇਰ ਦੀ ਆਕਾਂਸ਼ਾ ਨਾਂ ਦੀ ਕੁੜੀ ਦਾ ਧੰਨਵਾਦ ਕੀਤਾ। 

ਨਰਿੰਦਰ ਮੋਦੀ ਨੇ ਲਿਖਿਆ,''ਪ੍ਰਿਯ ਆਕਾਂਸ਼, ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ। ਕਾਂਕੇਰ ਦੇ ਪ੍ਰੋਗਰਾਮ 'ਚ ਤੁਸੀਂ ਜੋ ਸਕੈਚ ਲੈ ਕੇ ਆਏ ਸਨ, ਉਹ ਮੇਰੇ ਤੱਕ ਪਹੁੰਚ ਗਿਆ ਹੈ। ਇਸ ਪਿਆਰ ਭਰੇ ਸੁਆਗਤ ਲਈ ਬਹੁਤ-ਬਹੁਤ ਧੰਨਵਾਦ।'' ਪੀ.ਐੱਮ. ਮੋਦੀ ਨੇ ਅੱਗੇ ਲਿਖਿਆ,''ਤੁਹਾਡੇ ਬਹੁਤ ਸਫ਼ਲਤਾ ਨਾਲ ਅੱਗੇ ਵਧੋ ਅਤੇ ਆਪਣੀਆਂ ਸਫ਼ਲਤਾਵਾਂ ਨਾਲ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਂ ਰੌਸ਼ਨ ਕਰੋ। ਤੁਹਾਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ।'' ਉਨ੍ਹਾਂ ਕਿਹਾ,''ਅਗਲੇ 25 ਸਾਲ ਤੁਹਾਡੇ ਵਰਗੀਆਂ ਨੌਜਵਾਨ ਕੁੜੀਆਂ ਲਈ ਮਹੱਤਵਪੂਰਨ ਹੋਣ ਵਾਲੇ ਹਨ। ਇਨ੍ਹਾਂ ਸਾਲਾਂ 'ਚ ਸਾਡੀ ਨੌਜਵਾਨ ਪੀੜ੍ਹੀ, ਖ਼ਾਸ ਕਰ ਕੇ ਤੁਹਾਡੀਆਂ ਵਰਗੀਆਂ ਧੀਆਂ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨਗੀਆਂ ਅਤੇ ਦੇਸ਼ ਦੇ ਭਵਿੱਖ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ।'' ਉਨ੍ਹਾਂ ਨੇ ਚਿੱਠੀ 'ਚ ਕਿਹਾ,''ਭਾਰਤ ਦੀਆਂ ਧੀਆਂ ਦੇਸ਼ ਦਾ ਉੱਜਵਲ ਭਵਿੱਖ ਹਨ। ਤੁਹਾਡੇ ਸਾਰਿਆਂ ਨੇ ਮੈਨੂੰ ਜੋ ਪਿਆਰ ਅਤੇ ਅਪਨਾਪਣ ਮਿਲਦਾ ਹੈ, ਉਹ ਦੇਸ਼ ਦੀ ਸੇਵਾ 'ਚ ਮੇਰੀ ਤਾਕਤ ਹੈ। ਸਾਡਾ ਮਕਸਦ ਆਪਣੀਆਂ ਧੀਆਂ ਲਈ ਇਕ ਸਿਹਤਮੰਦ, ਸੁਰੱਖਿਅਤ ਅਤੇ ਚੰਗੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ।''

DIsha

This news is Content Editor DIsha