PM ਮੋਦੀ ਅੱਜ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਟਰੇਨ ਨੂੰ ਵਿਖਾਉਣਗੇ ਹਰੀ ਝੰਡੀ

04/01/2023 10:42:22 AM

ਭੋਪਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰਾਨੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਤੋਂ ਨਵੀਂ ਦਿੱਲੀ ਵਿਚਾਲੇ ਮੱਧ ਪ੍ਰਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਹਰੀ ਝੰਡੀ ਵਿਖਾਉਣਗੇ। ਵਿਸ਼ਵ ਪੱਧਰੀ ਯਾਤਰੀ ਸਹੂਲਤਾਂ ਨਾਲ ਲੈਸ, ਵੰਦੇ ਭਾਰਤ ਸੂਬੇ ਦੀ ਰਾਜਧਾਨੀ ਭੋਪਾਲ ਤੋਂ ਨਵੀਂ ਦਿੱਲੀ ਵਿਚਾਲੇ ਟਰੇਨ ਕਨੈਕਟੀਵਿਟੀ ਦਾ ਸਭ ਤੋਂ ਤੇਜ਼ ਤਰੀਕਾ ਪ੍ਰਦਾਨ ਕਰੇਗਾ। ਇਹ ਯਾਤਰਾ ਦੇ ਸਮੇਂ ਨੂੰ 25 ਤੋਂ 45 ਫ਼ੀਸਦੀ ਤੱਕ ਘੱਟ ਕਰ ਦੇਵੇਗਾ।

ਇਹ ਵੀ ਪੜ੍ਹੋ- ਤਾਕਤਵਰ ਨੇਤਾਵਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ PM ਮੋਦੀ, ਟਾਪ-10 'ਚ ਇਨ੍ਹਾਂ ਨੇ ਬਣਾਈ ਥਾਂ

ਇਹ 11ਵੀਂ ਵੰਦੇ ਭਾਰਤ ਐਕਸਪ੍ਰੈਸ ਹੋਵੇਗੀ ਕਿਉਂਕਿ 15 ਫਰਵਰੀ, 2019 ਨੂੰ ਪਹਿਲੀ ਸੈਮੀ-ਹਾਈ-ਸਪੀਡ ਟਰੇਨ ਨਵੀਂ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਤੱਕ ਚਲਾਈ ਗਈ ਸੀ।ਹੁਣ ਤੱਕ ਦੇਸ਼ ਵਿਚ 10 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ, ਜੋ 108 ਜ਼ਿਲ੍ਹਿਆਂ ਅਤੇ 17 ਸੂਬਿਆਂ ਨੂੰ ਜੋੜਦੀਆਂ ਹਨ। 15 ਅਗਸਤ 2021 ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ "ਆਜ਼ਾਦੀ ਦੇ ਅੰਮ੍ਰਿਤ ਮਹੋਤਸਵ" ਦੇ 75 ਹਫ਼ਤਿਆਂ ਦੌਰਾਨ ਕੁੱਲ 75 ਵੰਦੇ ਭਾਰਤ ਟਰੇਨਾਂ ਦੇਸ਼ ਦੇ ਹਰ ਕੋਨੇ ਨੂੰ ਜੋੜਨਗੀਆਂ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ

ਭੋਪਾਲ ਰੇਲਵੇ ਡਿਵੀਜ਼ਨ ਦੇ ਇਕ ਅਧਿਕਾਰੀ ਮੁਤਾਬਕ ਵੰਦੇ ਭਾਰਤ ਟਰੇਨ ਵਿਚ ਇਕ ਇੰਟੈਲੀਜੈਂਟ ਬ੍ਰੇਕਿੰਗ ਸਿਸਟਮ ਹੈ, ਜੋ ਬਿਹਤਰ ਰਫ਼ਤਾਰ ਨੂੰ ਸਮਰੱਥ ਬਣਾਉਂਦਾ ਹੈ। ਸਾਰੇ ਆਟੋਮੈਟਿਕ ਦਰਵਾਜ਼ੇ, GPS ਅਧਾਰਤ ਆਡੀਓ-ਵਿਜ਼ੂਅਲ ਯਾਤਰੀ ਸੂਚਨਾ ਪ੍ਰਣਾਲੀ, ਮਨੋਰੰਜਨ ਦੇ ਉਦੇਸ਼ ਲਈ ਹੌਟਸਪੌਟ ਵਾਈਫਾਈ ਅਤੇ ਬਹੁਤ ਆਰਾਮਦਾਇਕ ਬੈਠਣ ਨਾਲ ਲੈਸ ਹਨ। ਐਗਜ਼ੀਕਿਊਟਿਵ ਕਲਾਸ ਨੇ ਯਾਤਰੀਆਂ ਲਈ ਸਫ਼ਰ ਨੂੰ ਆਸਾਨ ਬਣਾਉਣ ਲਈ ਹਰੇਕ ਡੱਬੇ ਵਿਚ ਪੈਂਟਰੀ ਦੀ ਸਹੂਲਤ ਨਾਲ ਘੁੰਮਦੀਆਂ ਕੁਰਸੀਆਂ ਵੀ ਰੱਖੀਆਂ ਹਨ।

ਇਹ ਵੀ ਪੜ੍ਹੋ-  ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

Tanu

This news is Content Editor Tanu