ਮਜ਼ਦੂਰ ਰਹੇਗਾ ਦੁੱਖੀ ਤਾਂ ਦੇਸ਼ ਕਿਵੇਂ ਹੋਵੇਗਾ ਸੁੱਖੀ : ਮੋਦੀ

07/20/2015 1:22:35 PM


ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਦੂਰ ਅਤੇ ਮਾਲਕ ਦਰਮਿਆਨ ਪਰਿਵਾਰ ਭਾਵ ਪੈਦਾ ਕਰਨ ਦੀ ਲੋੜ ਦੱਸਦੇ ਹੋਏ ਕਿਹਾ ਕਿ ਜਦੋਂ ਤਕ ਮਜ਼ਦੂਰ ਦੁੱਖੀ ਰਹੇਗਾ, ਉਦੋਂ ਤਕ ਦੇਸ਼ ਕਿਵੇਂ ਸੁੱਖੀ ਹੋ ਸਕਦਾ ਹੈ। ਮੋਦੀ ਨੇ ਭਾਰਤੀ ਮਜ਼ਦੂਰ ਸੰਮੇਲਨ ਦੇ 46ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨਿਰਮਾਣ ''ਚ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੈ ਅਤੇ ਸਮਾਜ ਵਿਚ ਹਰ ਪ੍ਰਕਾਰ ਦੇ ਮਜ਼ਦੂਰ ਨੂੰ ਉੱਚਿਤ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਮਜ਼ਦੂਰ ਆਪਣੇ ਸੁਪਨਿਆਂ ਦੀ ਬਲੀ ਦੇ ਕੇ ਦੂਜਿਆਂ ਦੇ ਸੁਪਨਿਆਂ ਨੂੰ ਸਜਾਉਂਦਾ ਹੈ ਪਰ ਉਨ੍ਹਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਨਹੀਂ ਮਿਲਦਾ ਹੈ, ਜਿਸ ਦੇ ਉਹ ਸਹੀ ਮਾਇਨੇ ''ਚ ਹੱਕਦਾਰ ਹਨ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕਈ ਉਦਯੋਗਿਕ ਘਰਾਣੇ ਹਨ, ਜਿੱਥੇ ਮਾਲਕ ਅਤੇ ਮਜ਼ੂਦਰ ਦਰਮਿਆਨ ਬੇਹਤਰੀਨ ਸੰਬੰਧ ਹਨ। ਉੱਥੇ ਕੋਈ ਹੜਤਾਲ ਨਹੀਂ ਹੁੰਦੀ। ਜੋ ਮਾਲਕ ਮਜ਼ਦੂਰਾਂ ਦੀ ਅਣਦੇਖੀ ਕਰਦੇ ਹਨ, ਉਨ੍ਹਾਂ ਲਈ ਕਾਨੂੰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਗਰੀਬ ਤੋਂ ਗਰੀਬ ਵਿਅਕਤੀ ਨੂੰ ਨਿਆਂ ਦਿਵਾਉਣ ਦੀ ਹੈ। ਇਸ ਲਈ ਕਾਨੂੰਨਾਂ ਨੂੰ ਸਰਲ ਬਣਾਉਣਾ ਜ਼ਰੂਰੀ ਹੈ।

Tanu

This news is News Editor Tanu