ਪੀ. ਐੱਮ. ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਕੀਤੇ ਗਏ 4 ਟਵੀਟ

09/03/2020 7:51:45 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਅਧਿਕਾਰਕ ਟਵਿੱਟਰ ਅਕਾਊਂਟਾਂ ਵਿਚੋਂ ਇਕ ਅਕਾਊਂਟ ਨੂੰ ਵੀਰਵਾਰ ਤੜਕੇ ਸਾਈਬਰ ਅਪਰਾਧੀਆਂ ਨੇ ਹੈਕ ਕਰ ਲਿਆ।

ਹੈਕਰਸ ਨੇ ਪੀ. ਐੱਮ. ਮੋਦੀ ਦੇ ਅਕਾਊਂਟ ਤੋਂ ਲਗਾਤਾਰ 4 ਟਵੀਟ ਕੀਤੇ, ਜਿਸ ਵਿਚ ਆਖਰੀ ਟਵੀਟ ਕਰਦੇ ਹੋਏ ਹੈਕਰ ਨੇ ਟਵੀਟ ਕਰਕੇ ਕਿਹਾ ਕਿ ਇਹ ਅਕਾਊਂਟ ਜਾਨ ਵਿਕ ਵਲੋਂ ਹੈਕ ਕੀਤਾ ਗਿਆ ਹੈ। 
ਸਾਈਬਰ ਅਪਰਾਧੀਆਂ ਨੇ ਮੋਦੀ ਦੇ ਨਿੱਜੀ ਅਕਾਊਂਟ ਤੋਂ ਟਵੀਟ ਕਰਕੇ ਬਿੱਟਕੁਆਇਨ ਰਾਹੀਂ ਪੀ. ਐੱਮ. ਰਾਸ਼ਟਰੀ ਰਾਹਤ ਫੰਡ ਵਿਚ ਦਾਨ ਕਰਨ ਦੀ ਗੱਲ ਆਖੀ। ਹਾਲਾਂਕਿ ਕੁਝ ਮਿੰਟਾਂ ਬਾਅਦ ਹੀ ਚਾਰੋਂ ਟਵੀਟ ਡਿਲੀਟ ਕਰ ਦਿੱਤੇ ਗਏ। 

PunjabKesari

ਜ਼ਿਕਰਯੋਗ ਹੈ ਕਿ ਪੀ. ਐੱਮ. ਮੋਦੀ ਦੇ ਇਸ ਅਕਾਊਂਟ 'ਤੇ ਤਕਰੀਬਨ 25 ਲੱਖ ਫਾਲੋਅਰਜ਼ ਹਨ ਅਤੇ ਉਨ੍ਹਾਂ ਨੂੰ ਇਸ ਅਕਾਊਂਟ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਮੰਤਰੀ ਤੇ ਦੁਨੀਆ ਦੀਆਂ ਵੱਡੀਆਂ ਹਸਤੀਆਂ ਫਾਲੋ ਕਰਦੀਆਂ ਹਨ। ਪੀ. ਐੱਮ. ਦਾ ਇਹ ਅਕਾਊਂਟ ਮਈ 2011 ਵਿਚ ਬਣਾਇਆ ਗਿਆ ਸੀ ਅਤੇ ਉਨ੍ਹਾਂ ਦਾ ਸਭ ਤੋਂ ਪੁਰਾਣਾ ਨਿੱਜੀ ਟਵਿੱਟਰ ਅਕਾਊਂਟ ਹੈ। ਉਹ ਇਸ ਅਕਾਊਂਟ ਦੀ ਵਰਤੋਂ ਨਰਿੰਦਰਮੋਦੀ.ਆਈਐੱਨ ਵੈੱਬਸਾਈਟ ਅਤੇ ਐਪ ਲਈ ਵੀ ਕਰਦੇ ਹਨ। 


Lalita Mam

Content Editor

Related News