ਹੈਰਾਨੀਜਨਕ! ਪੀ. ਐੱਮ. ਮੋਦੀ ਦੀ ਰੈਲੀ ਕਰਾਉਣ ਲਈ ਲੱਗੀ 8 ਲੱਖ ਕੀਮਤ

06/04/2019 3:05:34 PM

ਜਾਲੌਨ (ਉੱਤਰ ਪ੍ਰਦੇਸ਼)— ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਦੀ ਲੜਾਈ ਵਿਰੁੱਧ ਲੜਨ ਲਈ ਲੀਡਰਾਂ ਵਲੋਂ ਦਾਅਵੇ ਕੀਤੇ ਜਾਂਦੇ ਹਨ। ਲੀਡਰਾਂ ਵਲੋਂ ਰੈਲੀਆਂ 'ਚ ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕਰ ਦੇ ਵਾਅਦੇ ਕੀਤੇ ਜਾਂਦੇ ਹਨ। ਵੋਟਾਂ ਦੇ ਚੱਕਰ ਵਿਚ ਭੋਲੀ-ਭਾਲੀ ਜਨਤਾ ਨੂੰ ਭਰਮਾਇਆ ਜਾਂਦਾ ਹੈ। ਲੀਡਰਾਂ ਦੇ ਇਹ ਵਾਅਦੇ ਮਹਿਜ ਵਾਅਦੇ ਰਹਿ ਜਾਂਦੇ ਹਨ ਪਰ ਉੱਤਰ ਪ੍ਰਦੇਸ਼ 'ਚ ਇਕ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ, ਜੋ ਕਿ ਠੱਗੀ ਨਾਲ ਜੁੜਿਆ ਹੈ। ਉੱਤਰ ਪ੍ਰਦੇਸ਼ ਦੇ ਇਕ ਭਾਜਪਾ ਨੇਤਾ ਨੇ ਹੀ ਪੀ. ਐੱਮ. ਮੋਦੀ ਦੀ ਰੈਲੀ ਕਰਾਉਣ ਦੀ ਕੀਮਤ ਤੈਅ ਕੀਤੀ। ਰੈਲੀ ਦੀ ਕੀਮਤ 8 ਲੱਖ ਰੁਪਏ ਲਾਈ ਗਈ ਅਤੇ ਠੱਗੀ ਕਰ ਕੇ ਭਾਜਪਾ ਵਿਧਾਇਕ ਨੂੰ ਹੀ ਠੱਗ ਲਿਆ। ਬਸ ਇੰਨਾ ਹੀ ਨਹੀਂ ਭਾਜਪਾ ਨੇਤਾ ਦੇ ਫੇਰ 'ਚ ਫਸੇ ਵਿਧਾਇਕ ਜੀ ਨੇ ਤਾਂ 8 ਲੱਖ ਰੁਪਏ ਪੀ. ਐੱਮ. ਮੋਦੀ ਨੂੰ ਬੁਲਾਉਣ ਲਈ ਚੁਕਾ ਵੀ ਦਿੱਤੇ। ਜਦੋਂ ਘਟਨਾ ਦਾ ਖੁਲਾਸਾ ਹੋਇਆ ਤਾਂ ਪਾਰਟੀ ਪ੍ਰਬੰਧਨ ਨੂੰ ਦਖਲ ਦੇਣਾ ਪਿਆ। 


ਲੋਕ ਸਭਾ ਚੋਣਾਂ ਵਿਚ ਹਰਦੋਈ ਦੇ ਭਾਜਪਾ ਵਿਧਾਇਕ ਤੋਂ ਮੋਦੀ ਦੀ ਰੈਲੀ ਦੇ ਨਾਮ 'ਤੇ 8 ਲੱਖ ਦੀ ਠੱਗੀ ਕਰਨ ਵਾਲੇ ਰਾਜਿੰਦਰ ਵਰਮਾ ਨੂੰ ਆਖਰਕਾਰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਦੱਸਣਯੋਗ ਹੈ ਕਿ ਬੀਤੀ 27 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਦੋਈ ਅਤੇ ਮਿਸ਼ਰਿਖ ਲੋਕ ਸਭਾ ਖੇਤਰ ਦੇ ਉਮੀਦਵਾਰ ਦੇ ਸਮਰਥਨ ਵਿਚ ਰੈਲੀ ਕੀਤੀ ਸੀ। ਰੈਲੀ ਵਿਚ ਟੈਂਟ ਹਾਊਸ ਸਬੰਧੀ ਇੰਤਜ਼ਾਮਾਂ ਦੇ ਨਾਮ 'ਤੇ ਰਾਜਿੰਦਰ ਵਰਮਾ ਨੇ ਉੱਤਰ ਪ੍ਰਦੇਸ਼ ਦੇ ਸਾਂਡੀ ਦੇ ਭਾਜਪਾ ਵਿਧਾਇਕ ਪ੍ਰਭਾਸ਼ ਕੁਮਾਰ ਤੋਂ 8 ਲੱਖ ਰੁਪਏ ਠੱਗ ਲਏ ਸਨ। ਇਸ ਮਾਮਲੇ ਨੂੰ ਲੈ ਕੇ 14 ਮਈ ਨੂੰ ਰਾਜਿੰਦਰ ਵਰਮਾ ਨੂੰ ਵਿਧਾਇਕ ਦੀ ਸ਼ਿਕਾਇਤ 'ਤੇ ਹਰਦੋਈ ਪੁਲਸ ਨੇ ਸਥਾਨਕ ਪੁਲਸ ਦੇ ਸਹਿਯੋਗ ਨਾਲ ਗ੍ਰਿਫਤਾਰ ਕੀਤਾ ਅਤੇ ਕਾਰਵਾਈ ਮਗਰੋਂ ਜੇਲ ਭੇਜ ਦਿੱਤਾ ਗਿਆ।


ਇੱਥੇ ਦੱਸ ਦੇਈਏ ਕਿ ਰਾਜਿੰਦਰ ਵਰਮਾ ਜ਼ਿਲੇ ਵਿਚ ਭਾਜਪਾ ਦੇ ਮੰਨੇ-ਪ੍ਰਮੰਨੇ ਨੇਤਾ ਮੰਨੇ ਜਾਂਦੇ ਰਹੇ ਹਨ ਅਤੇ ਉਹ ਜਾਲੌਨ-ਭੋਗਨੀਪੁਰ ਸੰਸਦੀ ਸੀਟ ਤੋਂ ਸੰਸਦ ਮੈਂਬਰ ਦੀ ਵੀ ਦਾਅਵੇਦਾਰੀ ਕਰ ਚੁੱਕੇ ਹਨ। ਰਾਜਿੰਦਰ ਭਾਜਪਾ ਵਿਚ ਅਨੁਸੂਚਿਤ ਮੋਰਚਾ ਦੇ ਖੇਤਰੀ ਉੱਪ ਪ੍ਰਧਾਨ ਵੀ ਰਹਿ ਚੁੱਕੇ ਹਨ। ਓਧਰ ਜ਼ਿਲਾ ਪ੍ਰਧਾਨ ਨਾਗੇਂਦਰ ਗੁਪਤਾ ਨੇ ਦੱਸਿਆ ਕਿ ਖੇਤਰੀ ਪ੍ਰਧਾਨ ਦੇ ਨਿਰਦੇਸ਼ 'ਤੇ ਰਾਜਿੰਦਰ ਵਰਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।


Tanu

Content Editor

Related News