ਵਾਰਾਣਸੀ ਤੋਂ PM ਮੋਦੀ ਦੇ ਨਾਮਜ਼ਦਗੀ ਨੂੰ ਸ਼ਾਨਦਾਰ ਬਣਾਉਣ ਦੀ ਤਿਆਰੀ

04/24/2019 9:41:52 AM

ਵਾਰਾਣਸੀ-ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ 25 ਅਪ੍ਰੈਲ ਨੂੰ ਸ਼ਕਤੀ ਪ੍ਰਦਰਸ਼ਨ ਕਰਨਗੇ। ਪੀ. ਐੱਮ. ਮੋਦੀ ਵੀਰਵਾਰ ਨੂੰ ਦੋ ਦਿਨਾਂ ਵਾਰਾਣਸੀ ਦੌਰੇ 'ਤੇ ਪਹੁੰਚ ਰਹੇ ਹਨ। ਮੋਦੀ ਇੱਥੇ 10 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਅਗਲੇ ਦਿਨ ਮਤਲਬ ਕਿ 26 ਅਪ੍ਰੈਲ ਸ਼ੁੱਕਰਵਾਰ ਨੂੰ ਵਾਰਣਸੀ ਤੋਂ ਨਾਮਜ਼ਦਗੀ ਭਰਨਗੇ। ਪੀ. ਐੱਮ. ਦੇ ਸਵਾਗਤ ਲਈ ਵਾਰਾਣਸੀ 'ਚ ਜਬਰਦਸਤ ਤਿਆਰੀ ਚਲ ਰਹੀ ਹੈ। ਮੁਸਲਿਮ ਔਰਤਾਂ ਦਾ ਇਕ ਗਰੁੱਪ ਨਾਮਜ਼ਦਗੀ ਦੇ ਸਮੇਂ ਪੀ. ਐੱਮ. ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ।

ਲੋਕ ਸਭਾ ਚੋਣਾਂ 'ਚ ਲਗਾਤਾਰ ਦੂਜੀ ਵਾਰ ਕਾਸ਼ੀ 'ਚ ਨਾਮਜ਼ਦਗੀ ਪੱਤਰ ਭਰਨ ਪੀ. ਐੱਮ. ਮੋਦੀ ਆ ਰਹੇ ਹਨ। ਵਾਰਾਣਸੀ ਦੇ ਭਾਜਪਾ ਜ਼ਿਲਾ ਪ੍ਰਧਾਨ ਹੰਸਰਾਜ ਵਿਸ਼ਵਕਰਮਾ ਨੇ ਕਿਹਾ ਹੈ ਕਿ ਜਨਤਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੋਦੀ ਜੀ ਆ ਰਹੇ ਹਨ। ਉਸ 'ਚ ਅਸੀਂ ਸਾਰੇ ਵਰਕਰਾਂ ਨੂੰ ਸੱਦਾ ਦੇ ਰਹੇ ਹਾਂ।

ਇਸ ਮੌਕੇ 'ਤੇ ਤਿਆਰੀ ਦੀ ਜ਼ਿੰਮੇਵਾਰੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਭਾਲੀ ਹੈ। ਇਸ ਦੌਰਾਨ ਬਿਹਾਰ ਦੇ ਸੀ. ਐੱਮ. ਨੀਤੀਸ਼ ਕੁਮਾਰ, ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਸ਼ਿਵਸੈਨਾ ਸੁਪ੍ਰੀਮੋ ਉਧਵ ਠਾਕੁਰ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਸਮੇਤ ਗਠਜੋੜ ਦੇ ਕਈ ਨੇਤਾ ਪਹੁੰਚਣਗੇ।

Iqbalkaur

This news is Content Editor Iqbalkaur