ਅਮਫਾਨ ਤੂਫਾਨ ਨੇ ਪੱਛਮੀ ਬੰਗਾਲ ਨੂੰ ਕੀਤਾ ਪਾਣੀ-ਪਾਣੀ, PM ਮੋਦੀ ਨੇ ਦੇਖਿਆ ਤਬਾਹੀ ਦਾ ਦ੍ਰਿਸ਼

05/22/2020 2:20:32 PM

ਕੋਲਕਾਤਾ-ਪੱਛਮੀ ਬੰਗਾਲ 'ਚ ਪਹਿਲਾ ਤੋਂ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਸੀ ਕਿ ਇਸ ਦੌਰਾਨ ਇਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਗਈ। ਦਰਅਸਲ ਚੱਕਰਵਾਤੀ ਤੂਫਾਨ ਅਮਫਾਨ ਨੇ ਸੂਬੇ 'ਚ ਜੋ ਤਬਾਹੀ ਮਚਾਈ ਹੈ, ਅਜਿਹੀ ਤਬਾਹੀ ਦਹਾਕਿਆਂ ਤੋਂ ਨਹੀਂ ਦੇਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਪਹੁੰਚੇ ਅਤੇ ਹੈਲੀਕਾਪਟਰ ਰਾਹੀਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਲੀਕਾਪਟਰ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਪਾਲ ਜਗਦੀਪ ਧਨਕੜ ਦੇ ਨਾਲ ਹਵਾਈ ਸਰਵੇਅ ਕੀਤਾ ਅਤੇ ਬੰਗਾਲ 'ਚ ਹੋਈ ਤਬਾਹੀ ਦਾ ਦ੍ਰਿਸ਼ ਦੇਖਿਆ। 

ਸਾਹਮਣੇ ਆਏ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੱਛਮੀ ਬੰਗਾਲ ਦਾ ਕਾਫੀ ਇਲਾਕਾ ਪਾਣੀ-ਪਾਣੀ ਹੋ ਗਿਆ ਹੈ। ਹਰ ਪਾਸੇ ਪਾਣੀ ਭਰਿਆ ਹੋਇਆ। ਦੱਸ ਦੇਈਏ ਕਿ ਪੀ.ਐੱਮ ਮੋਦੀ ਨੇ ਨਾਰਥ 24 ਪਰਗਨਾ ਅਤੇ ਸਾਊਥ 24 ਪਰਗਨਾ ਦੇ ਇਲਾਕਿਆਂ ਦਾ ਦੌਰਾ ਕੀਤਾ, ਜੋ ਅਮਫਾਨ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। 

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਅਮਫਾਨ ਤੂਫਾਨ ਨੇ ਦਸਤਕ ਦਿੱਤੀ ਸੀ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲਾ ਅਮਫਾਨ ਤੂਫਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ 283 ਸਾਲ ਬਾਅਦ ਅਜਿਹਾ ਭਿਆਨਕ ਤੂਫਾਨ ਆਇਆ ਹੈ। ਇਸ ਤੂਫਾਨ ਕਾਰਨ ਕੋਲਕਾਤਾ ਸਮੇਤ ਕਈ ਸ਼ਹਿਰਾਂ 'ਚ ਰੁੱਖਾਂ ਤੋਂ ਲੈ ਕੇ ਘਰ, ਬਿਜਲੀ ਦੇ ਖੰਭੇ, ਵਾਹਨਾਂ ਕਾਫੀ ਬਰਬਾਦ ਹੋਏ ਹਨ। ਇਕ ਅੰਦਾਜ਼ੇ ਮੁਤਾਬਕ ਤੂਫਾਨ ਨਾਲ ਸੂਬੇ 'ਚ ਇਕ ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਨੁਕਸਾਨ ਹੋਇਆ ਹੈ।

Iqbalkaur

This news is Content Editor Iqbalkaur