ਰਾਜਨੀਤੀ ਦੀ ਸਲਾਹ ਦੇਣ ਵਾਲਾ ਉਹ ਸ਼ਖਸ ਜਿਸੇ ਨੂੰ PM ਮੋਦੀ ਦੱਸਦੇ ਸੀ ਆਪਣੀ ਹਰ ਗੱਲ

09/17/2019 10:19:04 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪੀ. ਐੱਮ. ਮੋਦੀ ਨੇ ਆਪਣੀ ਮਿਹਨਤ ਦੇ ਦਮ ਨਾਲ ਸਿਆਸੀ ਸਫਰ 'ਚ ਸਫਲਤਾ ਪ੍ਰਾਪਤ ਕੀਤੀ ਪਰ ਉਨ੍ਹਾਂ ਦੀ ਇਸ ਸ਼ਖਸੀਅਤ ਨੂੰ ਘੜ੍ਹਨ ਵਾਲਿਆਂ 'ਚ ਉਸ ਸ਼ਖਸ ਦੀ ਬੇਹੱਦ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ਨਾਲ ਪੀ. ਐੱਮ. ਮੋਦੀ ਆਪਣੇ ਦਿਲ ਦੀ ਹਰ ਗੱਲ ਦੱਸਦੇ ਸਨ। ਦਰਅਸਲ ਇਹ ਸ਼ਖਸ ਗੁਜਰਾਤ ਦੇ ਵਕੀਲ ਸਾਹਿਬ ਸੀ, ਜਿਨ੍ਹਾਂ ਨੇ ਮੋਦੀ ਨੂੰ ਅਨੁਸ਼ਾਸਨ ਅਤੇ ਰਾਜਨੀਤੀ ਦੇ ਕਈ ਪਾਠ ਪੜਾਏ। ਦੱਸ ਦੇਈਏ ਕਿ ਵਕੀਲ ਸਾਹਿਬ ਦਾ ਪੂਰਾ ਨਾਂ ਲਕਸ਼ਮਣਰਾਵ ਇਨਾਮਦਾਰ ਸੀ। ਗੁਜਰਾਤ 'ਚ ਆਰ. ਐੱਸ. ਐੱਸ. ਦੇ ਸੰਸਥਾਪਕਾਂ 'ਚੋਂ ਇੱਕ ਵਕੀਲ ਸਾਹਿਬ ਨਾਲ ਪੀ. ਐੱਮ. ਮੋਦੀ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਮੋਦੀ ਸੰਘ ਦੇ ਆਰ. ਐੱਸ. ਐੱਸ. ਦੇ ਵਾਲੰਟੀਅਰ ਸਨ। ਮੋਦੀ ਦੇ ਚਾਹ ਵਾਲੇ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਅਤੇ ਬਾਅਦ 'ਚ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫਰ 'ਚ ਵਕੀਲ ਸਾਹਿਬ ਦੀ ਅਹਿਮ ਭੂਮਿਕਾ ਸੀ।

ਦੱਸਣਯੋਗ ਹੈ ਕਿ ਇਨਾਮਦਾਰ ਦਾ ਜਨਮ 1917 'ਚ ਪੂਨੇ ਤੋਂ 130 ਕਿਲੋਮੀਟਰ ਦੱਖਣ 'ਚ ਖਟਾਵ ਪਿੰਡ 'ਚ ਹੋਇਆ ਸੀ। ਇਨਾਮਦਾਰ ਨੇ 1943 'ਚ ਪੂਨੇ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਦੇ ਹੀ ਸੰਘ ਦਾ ਪੱਲਾ ਫੜ੍ਹ ਲਿਆ ਸੀ। ਉਨ੍ਹਾਂ ਨੇ ਆਜ਼ਾਦੀ ਸੰਘਰਸ਼ 'ਚ ਹਿੱਸਾ ਲਿਆ। ਉਹ ਗੁਜਰਾਤ 'ਚ ਆਰ. ਐੱਸ. ਐੱਸ. ਦੇ ਪ੍ਰਚਾਰਕ ਹੋਣ ਦੇ ਨਾਤੇ ਉਮਰ ਭਰ ਅਣਵਿਆਹੇ ਅਤੇ ਸਾਦੇ ਜੀਵਨ ਦੇ ਨਿਯਮ ਦਾ ਪਾਲਣ ਕਰਦੇ ਰਹੇ। ਮੋਦੀ ਪਹਿਲੀ ਵਾਰ ਵਕੀਲ ਸਾਹਿਬ ਨੂੰ 1960 'ਚ ਲੜਕਪਨ 'ਚ ਮਿਲੇ ਸਨ। 1943 ਤੋਂ ਗੁਜਰਾਤ 'ਚ ਨਿਯੁਕਤ ਇਨਾਮਦਾਰ ਸੰਘ ਦੇ ਪ੍ਰਾਂਤ ਪ੍ਰਚਾਰਕ ਸੀ , ਜੋ ਨਗਰ-ਨਗਰ ਘੁੰਮ ਕੇ ਨੌਜਵਾਨਾਂ ਨੂੰ ਸ਼ਾਖਾਵਾਂ 'ਚ ਆਉਣ ਲਈ ਉਤਸ਼ਾਹਿਤ ਕਰਦੇ ਸੀ। ਉਨ੍ਹਾਂ ਨੇ ਜਦੋਂ ਗੁਜਰਾਤ ਦੇ ਵਡਨਗਰ 'ਚ ਸਭਾਵਾਂ ਨੂੰ ਸੰਬੋਧਿਤ ਕੀਤਾ ਤਾਂ ਮੋਦੀ ਆਪਣੇ ਭਵਿੱਖ ਦੇ ਉਸਤਾਦ ਦੇ ਭਾਸ਼ਣ ਤੋਂ ਪ੍ਰਭਾਵਿਤ ਹੋਏ।

ਕੁਝ ਸਮੇਂ ਬਾਅਦ ਮੋਦੀ ਦਾ ਇੱਕ ਵਾਰ ਫਿਰ ਵਕੀਲ ਸਾਹਿਬ ਨਾਲ ਸੰਪਰਕ ਹੋਇਆ, ਜਦੋਂ ਉਹ ਸ਼ਹਿਰ 'ਚ ਸੰਘ ਦੇ ਦਫਤਰ ਹੇਡਗੇਵਾਰ ਭਵਨ 'ਚ ਰਹਿੰਦੇ ਸੀ। ਇਸ ਤੋਂ ਬਾਅਦ ਪੀ. ਐੱਮ. ਮੋਦੀ ਆਪਣੇ ਗੁਰੂ ਵਕੀਲ ਸਾਹਿਬ ਦੇ ਸਾਨਿਧਿਯ 'ਚ ਆਰ. ਐੱਸ. ਐੱਸ. ਦਫਤਰ ਆ ਗਏ। ਮੋਦੀ ਆਪਣੇ ਗੁਰੂ ਦੇ ਕਮਰੇ ਦੇ ਸਾਹਮਣੇ ਕਮਰਾ ਨੰਬਰ 3 'ਚ ਰਹਿੰਦੇ ਸੀ। ਹੇਡਗੇਵਾਰ ਭਵਨ 'ਚ ਉਨ੍ਹਾਂ ਦੀ ਸ਼ੁਰੂਆਤ ਸਭ ਤੋਂ ਹੇਠਲੇ ਪੱਧਰ ਤੋਂ ਹੋਈ। ਉਹ ਪ੍ਰਚਾਰਕਾਂ ਲਈ ਚਾਹ ਬਣਾਉਂਦੇ ਸੀ। ਉਸ ਸਮੇਂ ਪੂਰੇ ਕੰਪੈਲਕਸ ਦੀ ਸਫਾਈ ਕਰਦੇ ਅਤੇ ਗੁਰੂ ਦੇ ਕੱਪੜੇ ਵੀ ਧੋਦੇ ਸੀ। ਇਹ ਸਿਲਸਿਲਾ ਇੱਕ ਸਾਲ ਤੱਕ ਚੱਲਦਾ ਰਿਹਾ ਹੈ। ਮੋਦੀ ਜੀ ਬੜੇ ਧਿਆਨ ਨਾਲ ਵਕੀਲ ਸਾਹਿਬ ਨੂੰ ਦੇਖਦੇ ਕਿ ਕਿੰਝ ਉਹ ਸੂਬੇ ਭਰ 'ਚ ਪ੍ਰਚਾਰ ਕਰਦੇ ਸੀ। ਇਨਾਮਦਾਰ ਦਾ ਸੁਭਾਅ ਦੋਸਤਾਨਾ ਸੀ।1972 'ਚ ਉਨ੍ਹਾਂ ਨੇ ਰਸਮੀ ਰੂਪ 'ਚ ਨਰਿੰਦਰ ਮੋਦੀ ਨੂੰ ਸੰਘ ਦਾ ਪ੍ਰਚਾਰਕ ਬਣਾ ਦਿੱਤਾ। 1985 'ਚ ਵਕੀਲ ਸਾਹਿਬ ਦਾ ਦਿਹਾਂਤ ਹੋ ਗਿਆ।

2008 'ਚ ਮੋਦੀ ਨੇ ਇਨਾਮਦਾਰ ਸੰਘ ਦੀ 16 ਮਹਾਨ ਹਸਤੀਆਂ ਦੀ ਆਤਮਕਥਾ ਦਾ ਸੰਕਲਪ ਜਯੋਤੀਪੁੰਜ ਪ੍ਰਕਾਸ਼ਿਤ ਕਰਵਾਇਆ ਸੀ। ਉਸ 'ਚ ਉਨ੍ਹਾਂ ਨੇ ਲਿਖਿਆ ਹੈ, ''ਵਕੀਲ ਸਾਹਿਬ ਕੋਲ ਹੁਨਰ ਸੀ, ਜੋ ਆਪਣੇ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਉਦਾਹਰਨਾਂ ਦੀ ਸਹਾਇਤਾ ਨਾਲ ਆਪਣੇ ਸਰੋਤਿਆਂ ਨੂੰ ਸਮਝਾ ਸਕੇ।'' ਪੀ. ਐੱਮ. ਮੋਦੀ ਲਕਸ਼ਮਣ ਰਾਵ ਇਨਾਮਦਾਰ ਦੀ ਸ਼ਖਸੀਅਤ ਨੂੰ ਕਵਿਤਾ ਦੇ ਰਾਹੀਂ ਵੀ ਬਿਆਨ ਕਰ ਚੁੱਕੇ ਹਨ। ਸਾਲ 2001 'ਚ ਨਰਿੰਦਰ ਮੋਦੀ ਅਤੇ ਰਾਜਾ ਭਾਈ ਨੇਨੇ ਨੇ ਮਿਲ ਕੇ ਸੇਤੁਬੰਧ ਪੁਸਤਕ ਲਿਖੀ ਸੀ। ਇਸ ਦਾ ਪ੍ਰਕਾਸ਼ਨ 2001 'ਚ ਹੋਇਆ ਸੀ।

Iqbalkaur

This news is Content Editor Iqbalkaur