ਬਹਿਰੀਨ ਤੋਂ ਮੋਦੀ ਨੇ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਅੱਜ ਮੇਰਾ ਦੋਸਤ ਅਰੁਣ ਚਲਾ ਗਿਆ

08/25/2019 1:20:31 AM

ਮਨਾਮਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਸਾਬਕਾ ਮੰਤਰੀ ਮੰਡਲ ਸਹਿਯੋਗੀ ਅਰੁਣ ਜੇਤਲੀ ਨਾਲ ਕੰਮਕਾਜ ਦੇ ਆਪਣੇ ਲੰਬੇ ਸਮੇਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਸੋਚ ਨਹੀਂ ਸਕਦੇ ਕਿ ਉਹ ਇਥੇ ਬਹਿਰੀਨ 'ਚ ਹਨ ਜਦਕਿ ਉਨ੍ਹਾਂ ਦੇ ਕਰੀਬੀ ਦੋਸਤ ਨਹੀਂ ਰਹੇ। ਜੇਤਲੀ ਦਾ ਸ਼ਨੀਵਾਰ ਨੂੰ ਦੁਪਹਿਰ ਨਵੀਂ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ 'ਚ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਉਨ੍ਹਾਂ ਨੂੰ 9 ਅਗਸਤ 'ਚ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ।

ਬਹਿਰੀਨ ਤੋਂ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਕਰਤੱਵ ਨਾਲ ਬੰਨ੍ਹਿਆ ਹੋਇਆ ਇਨਸਾਨ ਹਾਂ, ਇਕ ਪਾਸੇ ਬਹਿਰੀਨ ਉਤਸ਼ਾਹ ਤੇ ਜੋਸ਼ ਨਾਲ ਭਰਿਆ ਹੋਇਆ ਹੈ। ਦੇਸ਼ ਜਨਮ ਅਸ਼ਟਮੀ ਦਾ ਤਿਓਹਾਰ ਮਨਾ ਰਿਹਾ ਹੈ। ਉਸ ਸਮੇਂ ਮੇਰੇ ਅੰਦਰ ਇਕ ਗਹਿਰਾ ਸੋਗ ਇਕ ਗਹਿਰਾ ਦਰਦ ਹੈ। ਮੈਂ ਆਪਣੇ ਅੰਦਰ ਦਬਾ ਕੇ ਤੁਹਾਡੇ ਵਿਚਾਲੇ ਖੜ੍ਹਾ ਹਾਂ। ਪੜ੍ਹਾਈ ਦੀ ਉਮਰ 'ਚ ਜਿਸ ਦੋਸਤ ਨਾਲ ਸਾਰੀ ਜ਼ਿੰਦਗੀ ਕਦਮ ਮਿਲਾ ਕੇ ਚਲੇ, ਸਿਆਸੀ ਸਫਰ ਕੀਤਾ। ਹਰ ਪਲ ਇਕ ਦੂਜੇ ਨਾਲ ਜੁੜੇ ਰਹਿਣਾ, ਨਾਲ ਮਿਲ ਕੇ ਲੜਦੇ ਰਹਿਣਾ, ਸੁਪਨਿਆਂ ਨੂੰ ਸਜਾਉਣਾ, ਸੁਪਨਿਆਂ ਨੂੰ ਨਿਭਾਉਣਾ ਅਜਿਹਾ ਇਕ ਲੰਬਾ ਸਫਰ ਅਜਿਹੇ ਦੋਸਤ ਨਾਲ ਸੀ। ਭਾਰਤ ਦੇ ਸਾਬਕਾ ਰੱਖਿਆ ਮੰਤਰੀ ਤੇ ਵਿੱਤ ਮੰਤਰੀ ਅੱਜ ਉਨ੍ਹਾਂ ਨੇ ਆਪਣੇ ਦੇਸ਼ ਛੱਡ ਦਿੱਤਾ ਹੈ। ਮੋਦੀ ਨੇ ਕਿਹਾ ਮੈਂ ਸੋਚ ਵੀ ਨਹੀਂ ਸਕਦਾ, ਮੈਂ ਇਥੇ ਇੰਨੀ ਦੂਰ ਬੈਠਾ ਹਾਂ। ਮੇਰਾ ਇਕ ਦੋਸਤ ਚਲਾ ਗਿਆ।

Inder Prajapati

This news is Content Editor Inder Prajapati