PM ਮੋਦੀ ਨੇ 75 ਦਿਨਾਂ 'ਚ ਕਿਸਾਨ ਤੋਂ ਲੈ ਕੇ ਕਸ਼ਮੀਰ ਤਕ ਕੀਤਾ ਕੰਮ

08/13/2019 11:46:59 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਆਪਣੇ ਦੂਜੇ ਕਾਰਜਕਾਲ ਦੀ 75 ਦਿਨ ਦੀ ਉਪਲੱਬਧੀ ਦੱਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 75 ਦਿਨ ਦਾ ਕੰਮ ਕਾਰਜ ਸ਼ਾਨਦਾਰ ਰਿਹਾ। ਆਈ.ਏ.ਐੱਨ.ਐੱਸ. ਨੂੰ ਦਿੱਤੇ ਇੰਟਰਵਿਊ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਸਰਕਾਰ 'ਸਪੱਸ਼ਟ ਨੀਤੀ, ਸਹੀ ਦਿਸ਼ਾ' 'ਤੇ ਚੱਲ ਰਹੀ ਹੈ ਤੇ ਕਿਸਾਨ ਤੋਂ ਕਸ਼ਮੀਰ ਤਕ ਸਾਰਿਆਂ ਲਈ ਕੰਮ ਕੀਤਾ ਗਿਆ ਹੈ।

ਪੀ.ਐੱਮ. ਮੋਦੀ ਨੇ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਖਤਮ ਕਰਦੇ ਹੋਏ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਇੰਟਰਵਿਊ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਜੋ ਕੁਝ ਹਾਸਲ ਕੀਤਾ ਹੈ। ਉਹ 'ਸਪੱਸ਼ਟ ਨੀਤੀ, ਸਹੀ ਦਿਸ਼ਾ' ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸ਼ੁਰੂਆਤੀ 75 ਦਿਨਾਂ 'ਚ ਸਾਡੀ ਸਰਕਾਰ 'ਚ ਕਾਫੀ ਕੁਝ ਹੋਇਆ ਹੈ। ਬੱਚਿਆਂ ਦੀ ਸੁਰੱਖਿਆ ਤੋਂ ਲੈ ਕੇ ਚੰਦਰਯਾਨ-2 ਤਕ, ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਤੋਂ ਲੈ ਕੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਆਜ਼ਾਦ ਕਰਵਾਉਣਾ ਸ਼ਾਮਲ ਹੈ।

ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 75ਵੇਂ ਦਿਨ ਆਈ.ਏ.ਐੱਨ.ਐੱਸ. ਨਾਲ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਵਿਵਾਦਿਤ ਧਾਰਾ 370 ਤੇ ਧਾਰਾ 35ਏ ਨੂੰ ਜਿਸ ਸਫਲਤਾਪੂਰਵਕ ਤੇ ਯੋਜਨਾਬੱਧ ਤਰੀਕੇ ਨਾਲ ਹਟਾਇਆ, ਉਸ ਨਾਲ ਪਾਕਿਸਤਾਨ ਬੌਖਲਾਇਆ ਗਿਆ। ਆਮਤੌਰ 'ਤੇ ਹਰੇਕ ਸਰਕਾਰ ਆਪਣੀ ਰਿਪੋਰਟ ਕਾਰਡ ਸ਼ਾਸਨ ਦੇ ਸ਼ੁਰੂਆਤੀ 100 ਦਿਨਾਂ 'ਤੇ ਸਾਹਮਣੇ ਰੱਖਦੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਵਾਰ 75 ਦਿਨਾਂ 'ਤੇ ਹੀ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ।

Inder Prajapati

This news is Content Editor Inder Prajapati