ਇੰਦਰਾ ਗਾਂਧੀ ਨਾਲ ਮੋਦੀ ਦੀ ਤਸਵੀਰ ਦਾ ਸੱਚ ਆਇਆ ਸਾਹਮਣੇ

05/16/2019 10:47:08 AM

ਨਵੀਂ ਦਿੱਲੀ— 2014 'ਚ ਭਾਜਪਾ ਪਾਰਟੀ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਾਲੀ ਪਹਿਲੀ ਸਿਆਸੀ ਪਾਰਟੀ ਬਣੀ। ਗੁਜਰਾਤ ਦੇ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਪਿਛਲੇ 5 ਸਾਲਾਂ ਵਿਚ ਪੀ. ਐੱਮ. ਦੇ ਰੂਪ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਦੇਸ਼ ਹੀ ਨਹੀਂ, ਵਿਦੇਸ਼ ਵਿਚ ਵੀ ਵਧੀ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇੰਦਰਾ ਗਾਂਧੀ ਨਾਲ ਪਿੱਛੇ ਨਰਿੰਦਰ ਮੋਦੀ ਖੜ੍ਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਵਲੋਂ ਪ੍ਰਤੀਕਿਰਿਆ ਆਉਣੀ ਤਾਂ ਬਣਦੀ ਹੈ। ਤਸਵੀਰ ਨੂੰ ਦੇਖ ਕੇ ਹਰ ਕੋਈ ਕਹੇਗਾ ਕਿ ਮੋਦੀ ਸਾਬ੍ਹ ਤਾਂ ਕਾਂਗਰਸ ਦੇ ਭਗਤ ਨਿਕਲੇ।

 

ਯੂਜ਼ਰਸ ਨੇ ਫੇਸਬੁੱਕ 'ਤੇ ਲਿਖਿਆ, ''ਸਾਬ੍ਹ ਤਾਂ ਕਾਂਗਰਸੀ ਨਿਕਲੇ ਭਗਤ ਹੁਣ ਕੀ ਕਰਨਗੇ। ਇਕ ਹੋਰ ਯੂਜ਼ਰਸ ਨੇ ਲਿਖਿਆ, ''ਪਿੱਛੇ ਦੇਖੋ ਪਿੱਛੇ ਕੌਣ?''



ਸਵਾਲ ਇਹ ਹੈ ਕਿ ਸੱਚ-ਮੁੱਚ ਇਸ ਤਸਵੀਰ 'ਚ ਮੋਦੀ ਜੀ ਹਨ। ਜੀ ਨਹੀਂ, ਦਰਅਸਲ ਇਸ ਤਸਵੀਰ ਦਾ ਸੱਚ ਇਹ ਹੈ ਕਿ ਫੋਟੋਸ਼ਾਪ ਜ਼ਰੀਏ ਮੋਦੀ ਨੂੰ ਇੰਦਰਾ ਗਾਂਧੀ ਦੀ ਇਸ ਤਸਵੀਰ 'ਚ ਖੜ੍ਹਾ ਕੀਤਾ ਗਿਆ ਹੈ। ਇਸ ਤਸਵੀਰ ਨੂੰ ਵੋਟ ਫਾਰ ਏ. ਆਈ. ਐੱਮ. ਆਈ. ਐੱਮ. ਫੇਸਬੁੱਕ ਗਰੁੱਪ ਤੋਂ 5,000 ਵਾਰ ਸ਼ੇਅਰ ਕੀਤਾ ਗਿਆ ਹੈ।

Tanu

This news is Content Editor Tanu