ਮੁਲਾਇਮ ਦੇ ਜਨਮ ਦਿਨ ਮੌਕੇ ਪੀ. ਐੱਮ. ਮੋਦੀ ਨੇ ਦਿੱਤੀ ਵਧਾਈ

11/22/2021 1:07:51 PM

ਲਖਨਊ (ਵਾਰਤਾ)— ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਸੋਮਵਾਰ ਨੂੰ 83ਵੇਂ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਵੱਖ-ਵੱਖ ਨੇਤਾਵਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

ਮੋਦੀ ਨੇ ਟਵੀਟ ਕਰ ਕੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਜੀ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਦੇਸ਼ ਦੀ ਰਾਜਨੀਤੀ ਵਿਚ ਉਨ੍ਹਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮੈਂ ਉਨ੍ਹਾਂ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। 

ਇਸ ਦਰਮਿਆਨ ਲਖਨਊ ਸਥਿਤ ਸਪਾ ਹੈੱਡਕੁਆਰਟਰ ’ਤੇ ਯਾਦਵ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਲਾਇਮ ਦੇ ਜਨਮ ਦਿਨ ’ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਸਿੰਘ ਯਾਦਵ ਵਿਚਾਲੇ ਸੁਲਹਾ ਦੇ ਆਸਾਰ ਹਨ। ਹਾਲਾਂਕਿ ਸ਼ਿਵਪਾਲ ਨੇ ਮੁਲਾਇਮ ਦੇ ਜੱਦੀ ਪਿੰਡ ਸੈਫਈ ਵਿਚ ਕੇਕ ਕੱਟ ਕੇ ਪਾਰਟੀ ਸੰਸਥਾਪਕ ਦਾ ਜਨਮ ਦਿਨ ਮਨਾਇਆ। ਓਧਰ ਯੋਗੀ ਨੇ ਟਵੀਟ ਕਰ ਕੇ ਮੁਲਾਇਮ ਸਿੰਘ ਨੂੰ ਵਧਾਈ ਦਿੱਤੀ। ਪ੍ਰਭੂ ਸ਼੍ਰੀ ਰਾਮ ਤੋਂ ਤੁਹਾਡੇ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। 

Tanu

This news is Content Editor Tanu