PM ਮੋਦੀ ਅੱਜ ਪਲੱਕੜ ''ਚ ਕਰਨਗੇ ਰੋਡ ਸ਼ੋਅ, NDA ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ''ਚ ਕਰਨਗੇ ਸ਼ਿਰਕਤ

03/19/2024 2:30:15 AM

ਪਲੱਕੜ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਪਲੱਕੜ, ਮਲੱਪੁਰਮ ਅਤੇ ਪੋਨਾਨੀ ਲੋਕ ਸਭਾ ਹਲਕਿਆਂ ਤੋਂ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਦੇ ਹਿੱਸੇ ਵਜੋਂ ਰੋਡ ਸ਼ੋਅ 'ਚ ਹਿੱਸਾ ਲੈਣ ਲਈ 19 ਮਾਰਚ ਨੂੰ ਪਲੱਕੜ ਪਹੁੰਚਣਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਏ.ਕੇ. ਐਂਟਨੀ ਦੇ ਪੁੱਤਰ ਅਨਿਲ ਕੇ. ਐਂਟਨੀ ਲਈ ਚੋਣ ਪ੍ਰਚਾਰ ਕਰਨ ਲਈ 15 ਮਾਰਚ ਨੂੰ ਪਠਾਨਮਥਿੱਟਾ ਜ਼ਿਲ੍ਹੇ ਪਹੁੰਚੇ ਅਤੇ ਉਥੇ ਰੋਡ ਸ਼ੋਅ ਕੀਤਾ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਸ਼੍ਰੀਨਗਰ 'ਚ ਲਾਇਸੈਂਸੀ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ, ਹੁਕਮ ਜਾਰੀ

ਪ੍ਰਧਾਨ ਮੰਤਰੀ 19 ਮਾਰਚ ਨੂੰ ਸਵੇਰੇ ਕਰੀਬ 10:00 ਵਜੇ ਹੈਲੀਕਾਪਟਰ ਰਾਹੀਂ ਮਰਸੀ ਕਾਲਜ ਮੈਦਾਨ 'ਤੇ ਪਹੁੰਚਣਗੇ ਅਤੇ ਫਿਰ ਸੜਕ ਰਾਹੀਂ 'ਕੋਟਾ ਮੈਥਨਮ' ਸਥਾਨ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਅੰਚੂਵਿਲੱਕੂ ਤੋਂ ਹੈੱਡ ਪੋਸਟ ਆਫਿਸ ਰੋਡ ਤੱਕ ਕਰੀਬ ਇਕ ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ। ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਰਾਜ ਦੇ ਐਨਡੀਏ ਉਮੀਦਵਾਰ ਵੀ ਮੌਜੂਦ ਰਹਿਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਨ ਹਰੀਦਾਸ ਨੇ ਦੱਸਿਆ ਕਿ ਰੋਡ ਸ਼ੋਅ ਵਿੱਚ ਕਰੀਬ 50 ਹਜ਼ਾਰ ਲੋਕ ਹਿੱਸਾ ਲੈਣਗੇ। ਪੁਲਸ ਵੱਲੋਂ ਸੁਰੱਖਿਆ ਦੇ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮ ਨੂੰ ਵੀ ਸੁਰੱਖਿਆ ਜਾਂਚ ਜਾਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati