ਕਰਨਾਟਕ ਚੋਣਾਂ: ਭਾਜਪਾ ਨੇ ਪ੍ਰਚਾਰ ਦੀ ਬਣਾਈ ਰਣਨੀਤੀ, PM ਮੋਦੀ 6 ਦਿਨਾਂ 'ਚ ਕਰਨਗੇ 16 ਰੈਲੀਆਂ

04/26/2023 3:21:48 PM

ਕਰਨਾਟਕ- 10 ਮਈ 2023 ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚ ਸਿਆਸੀ ਘਮਾਸਾਨ ਦਾ ਦੌਰ ਜਾਰੀ ਹੈ। ਵੋਟਰਾਂ ਨੂੰ ਲੁਭਾਉਣ ਲਈ ਭਾਜਪਾ ਨੇ ਪੂਰੀ ਤਿਆਰੀ ਕਰ ਲਈ ਹੈ। ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿਚ 6 ਦਿਨਾਂ ਵਿਚ 16 ਰੈਲੀਆਂ ਅਤੇ ਰੋਡ ਸ਼ੋਅ ਕਰਨਗੇ। ਇਸ ਦੀ ਸ਼ੁਰੂਆਤ 28 ਅਪ੍ਰੈਲ ਤੋਂ ਹੋਵੇਗੀ, ਜੋ ਕਿ 7 ਮਈ ਤੱਕ ਚਲੇਗਾ। ਪ੍ਰਧਾਨ ਮੰਤਰੀ ਕਰਨਾਟਕ 'ਚ 16 ਜਨ ਸਭਾਵਾਂ ਅਤੇ ਰੋਡ ਸ਼ੋਅ ਜ਼ਰੀਏ ਭਾਜਪਾ ਦੇ ਪੱਖ ਵਿਚ ਵੋਟ ਮੰਗਣਗੇ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

ਕਰਨਾਟਕ ਵਿਚ ਪ੍ਰਧਾਨ ਮੰਤਰੀ ਮੋਦੀ ਦੀ 29 ਅਪ੍ਰੈਲ, 3 ਮਈ, 4 ਮਈ, 6 ਮਈ ਅਤੇ 7 ਮਈ ਨੂੰ ਰੈਲੀਆਂ ਹਨ। ਪ੍ਰਧਾਨ ਮੰਤਰੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਬੇਲਗਾਵੀ ਤੋਂ ਕਰਨਗੇ। ਪ੍ਰਧਾਨ ਮੰਤਰੀ ਉੱਤਰ ਕਨੰੜ ਜ਼ਿਲ੍ਹੇ ਵਿਚ ਵੀ ਜਾਣਗੇ। ਇਨ੍ਹਾਂ ਦੋਹਾਂ ਜ਼ਿਲ੍ਹਿਆਂ ਨੂੰ ਮਿਲਾ ਕੇ 24 ਸੀਟਾਂ ਨੂੰ ਕਵਰ ਕਰਨਗੇ। ਇਨ੍ਹਾਂ ਦੋਹਾਂ ਜ਼ਿਲ੍ਹਿਆਂ 'ਚ 2018 'ਚ ਭਾਜਪਾ ਦੇ ਖਾਤੇ 14 ਸੀਟਾਂ ਆਈਆਂ ਸਨ।

ਇਹ ਵੀ ਪੜ੍ਹੋ- ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚੀ ਹਫੜਾ-ਦਫੜੀ

ਦੱਸਣਯੋਗ ਹੈ ਕਿ ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਕਰਨਾਟਕ ਨੂੰ ਭਾਜਪਾ ਦਾ ਦੱਖਣੀ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ, ਤਾਂ ਉੱਥੇ ਹੀ ਸੂਬੇ ਵਿਚ ਉਸ ਦੇ ਸਾਹਮਣੇ ਸੱਤਾ ਬਰਕਰਾਰ ਰੱਖਣ ਲਈ ਚੁਣੌਤੀ ਹੈ। ਕਰਨਾਟਕ ਚੋਣਾਂ ਨੂੰ ਭਾਜਪਾ ਲਈ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ ਹੈ। ਇਸ ਲਈ ਉਹ ਹੋਰ ਸੂਬਿਆਂ ਦੀ ਤੁਲਨਾ 'ਚ ਕਰਨਾਟਕ 'ਤੇ ਵਧੇਰੇ ਫੋਕਸ ਕਰ ਰਹੀ ਹੈ। 

ਇਹ ਵੀ ਪੜ੍ਹੋ- UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ

Tanu

This news is Content Editor Tanu