ਸਵੇਰੇ ਸਾਢੇ 6 ਵਜੇ 7ਵੇਂ ਯੋਗਾ ਡੇ ਨੂੰ ਸੰਬੋਧਨ ਕਰਨਗੇ PM ਮੋਦੀ, ਜਾਣੋਂ ਕੀ ਹੋਵੇਗੀ ਪ੍ਰੋਗਰਾਮ ਦੀ ਥੀਮ

06/20/2021 8:50:40 PM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਵਾਰ ਯੋਗ ਦਿਵਸ ਦੀ ਮੁੱਖ ਥੀਮ 'ਤੰਦਰੁਸਤੀ ਦੇ ਲਈ ਯੋਗ' ਹੈ। ਮੋਦੀ ਨੇ ਟਵੀਟ ਕਰ ਕਿਹਾ ਕਿ- ਕੱਲ 21 ਜੂਨ ਨੂੰ ਅਸੀਂ 7ਵਾਂ ਯੋਗ ਦਿਵਸ ਮਨਾਵਾਂਗੇ। ਇਸ ਸਾਲ ਦੀ ਤੰਦਰੁਸਤੀ ਦੇ ਲਈ ਯੋਗ ਹੈ, ਜੋ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਅਭਿਆਸ 'ਤੇ ਕੇਂਦ੍ਰਿਤ ਹੈ। ਉਨ੍ਹਾ ਕਿਹਾ ਕਿ ਲਗਭਗ 6.30 ਵਜੇ ਸਵੇਰੇ ਯੋਗ ਦਿਵਸ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਗੇ ਕੁੰਵਰ ਵਿਜੇ ਪ੍ਰਤਾਪ !

ਆਯੁਸ ਮੰਤਰਾਲੇ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਸਾਰੇ ਦੂਰਦਰਸ਼ਨ ਚੈਨਲਾਂ 'ਤੇ ਸਵੇਰੇ 6.30 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ 'ਚ ਆਯੁਸ਼ ਰਾਜ ਮੰਤਰੀ ਕਿਰਨ ਰਿਜੀਜੂ ਦਾ ਸੰਬੋਧਨ ਅਤੇ ਮੋਰਾਰਜੀ ਦੇਸਾਈ ਰਾਸ਼ਟਰੀਏ ਯੋਗ ਸੰਸਥਾ ਦੇ ਯੋਗ ਪ੍ਰਦਸ਼ਨ ਦਾ ਸਿੱਧਾ ਪ੍ਰਸ਼ਾਰਣ ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ : ਬੱਚਿਆਂ ਨਾਲ ਸਬੰਧਤ ਨਗਨ ਵੀਡੀਓ ਵੇਖਣ ਅਤੇ ਅਦਾਨ-ਪ੍ਰਦਾਨ ਕਰਨ ਵਾਲਿਆਂ ’ਤੇ ਵੱਡੀ ਕਾਰਵਾਈ

ਮੰਤਰਾਲੇ ਨੇ ਕਿਹਾ ਕਿ ਇਸ ਮਹਾਮਾਰੀ ਦੇ ਤਜ਼ਰਬੇ ਨੇ ਯੋਗ ਦੇ ਸਿਹਤ ਲਾਭਾਂ ਦੇ ਬਾਰੇ 'ਚ ਜਨਤਾ ਨੂੰ ਜਾਗਰੂਕ ਕਰ ਦਿੱਤਾ ਹੈ ਅਤੇ ਇਸ ਤਜ਼ਰਬੇ ਨੂੰ ਆਯੁਸ ਮੰਤਰਾਲੇ ਨੇ ਆਪਣੇ ਪ੍ਰਚਾਰਾਂ 'ਚ ਬਨਦੀ ਥਾਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਤੋਂ ਨਿਪਟਾਰੇ ਦੇ ਲਈ ਮੰਤਰਾਲੇ ਨੇ ਯੋਗ ਦੇ ਨਿਯਮਤ ਅਭਿਆਸ ਦੀ ਮਹੱਤਤਾ ਬਾਰੇ ਦੱਸਿਆ ਹੈ। ਇਨ੍ਹਾਂ ਸਲਾਹਾਂ ਨੂੰ ਸਰਕਾਰ ਅਤੇ ਹੋਰ ਲੋਕਾਂ ਨੇ ਕਈ ਚੈਨਲਾਂ ਦੁਆਰਾ ਵਿਆਪਕ ਤੌਰ 'ਤੇ ਫੈਲਾਇਆ ਹੈ ਇਹ ਸਲਾਹਾਂ ਜਨਤਾ ਦੇ ਨਾਲ-ਨਾਲ ਸਿਹਤ ਪੇਸ਼ੇਵਰਾਂ ਦੇ ਲਈ ਵੀ ਲਾਭਦਾਇਕ ਪਾਈਆਂ ਗਈਆਂ ਹਨ।  

Bharat Thapa

This news is Content Editor Bharat Thapa