ਅੱਜ ''ਮਨ ਕੀ ਬਾਤ'' ਦੇ 50ਵੇਂ ਐਪੀਸੋਡ ਲਈ PM ਮੋਦੀ ਕਰਨਗੇ ਸੰਬੋਧਿਤ

11/25/2018 10:32:22 AM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੀ ਅੱਜ ਹਾਫ ਸੈਂਚੂਅਰੀ ਪੂਰੀ ਹੋਣ ਵਾਲੀ ਹੈ। 'ਮਨ ਕੀ ਬਾਤ' ਪ੍ਰੋਗਰਾਮ ਦੇ ਰਾਹੀਂ ਪੀ. ਐੱਮ. ਮੋਦੀ ਦੇਸ਼ਵਾਸੀਆਂ ਨਾਲ ਜੁੜਨਗੇ। ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਅੱਜ ਬੇਹੱਦ ਖਾਸ ਹੋਵੇਗਾ, ਕਿਉਂਕਿ ਜਿੱਥੇ ਉਹ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਲੋਕਾਂ ਦੇ ਭੇਜੇ ਗਏ ਸੁਝਾਆਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਗੇ। 'ਮਨ ਕੀ ਬਾਤ' ਨੂੰ ਮਸ਼ਹੂਰ ਬਣਾਉਣ ਅਤੇ ਲੋਕਾਂ ਦੀ ਹਿੱਸੇਦਾਰੀ ਵਧਾਉਣ ਲਈ ਨਰਿੰਦਰ ਮੋਦੀ ਐਪ 'ਤੇ 'ਮਨ ਕੀ ਬਾਤ ਕੁਇਜ਼' ਦੀ ਵੀ ਪਹਿਲ ਕੀਤੀ ਗਈ ਸੀ।

'ਮਨ ਕੀ ਬਾਤ ਕੁਇਜ਼' 'ਚ ਸਿਖਰ ਦੇ ਅੰਕ ਹਾਸਿਲ ਕਰਨ ਵਾਲਿਆਂ ਨੂੰ 'ਮਨ ਕੀ ਬਾਤ' ਨਾਲ ਸੰਬੰਧਿਤ ਪੁਸਤਕ ਦਿੱਤੀ ਜਾਵੇਗੀ। ਨਰਿੰਦਰ ਮੋਦੀ ਐਪ 'ਤੇ ਆਨਲਾਈਨ ਤਿਆਰ ਕੁਇਜ਼ ਮੁਕਾਬਲੇ 'ਚ ਹਰ ਸਵਾਲ ਦਾ ਜਵਾਬ 30 ਸੈਕਿੰਡ 'ਚ ਦੇਣਾ ਸੀ। ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਆਪਣੇ ਇਕ ਟਵੀਟ ਮੈਸੇਜ 'ਚ ਕਿਹਾ ਸੀ ਕਿ ਇਸ ਮਹੀਨੇ ਦੀ 25 ਤਾਰੀਖ ਦੀ 'ਮਨ ਕੀ ਬਾਤ' ਵਿਸ਼ੇਸ਼ ਹੈ।

Iqbalkaur

This news is Content Editor Iqbalkaur