ਦੱਖਣੀ ਅਫਰੀਕਾ ''ਚ 14.5 ਏਕੜ ''ਚ ਬਣ ਰਿਹੈ ਸਵਾਮੀਨਾਰਾਇਣ ਮੰਦਰ, PM ਮੋਦੀ ਨੇ ਕੀਤਾ ਨਿਰੀਖਣ

08/23/2023 10:46:07 AM

ਜੋਹਾਨਸਬਰਗ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 'ਬ੍ਰਿਕਸ ਬਿਜ਼ਨਸ ਫੋਰਮ ਲੀਡਰਸ' ਸੰਵਾਦ ਤੋਂ ਪਹਿਲਾਂ ਇੱਥੇ ਨਿਰਮਾਣ ਅਧੀਨ ਸਵਾਮੀਨਾਰਾਇਣ ਮੰਦਰ ਦੇ ਇਕ ਮਾਡਲ ਦਾ ਨਿਰੀਖਣ ਕੀਤਾ। ਜੋਹਾਨਸਬਰਗ ਦੇ ਉੱਥਰ ਵਿਚ ਨੌਰਥ ਰਾਈਡਿੰਗ ਵਿਚ ਇਸ ਮੰਦਰ ਦਾ ਨਿਰਮਾਣ 2017 ਤੋਂ ਚੱਲ ਰਿਹਾ ਹੈ ਅਤੇ ਇਸ ਦੇ ਅਗਲੇ ਸਾਲ ਤੱਕ ਪੂਰਾ ਹੋਣ ਦੀ ਉਮੀਦ ਹੈ। ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਲੀਡਰਸ ਸੰਵਾਦ ਤੋਂ ਪਹਿਲਾਂ ਇਕ ਭਾਈਚਾਰਕ ਪ੍ਰੋਗਰਾਮ ਵਿਚ ਹਿੱਸਾ  ਲੈਂਦੇ ਹੋਏ ਮੰਦਰ ਦੇ ਮਾਡਲ ਦਾ ਨਿਰੀਖਣ ਕੀਤਾ। ਇਹ ਮੰਦਰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਸਥਿਤ ਅਜਿਹੇ ਹੀ ਇਕ ਮੰਦਰ ਦੀ ਤਰ੍ਹਾਂ ਹੋਵੇਗਾ ਜੋ ਪੂਰੀ ਤਰ੍ਹਾਂ ਪੱਥਰ ਨਾਲ ਬਣਿਆ ਹੈ ਅਤੇ ਇਸ ਵਿਚ ਕਲਾਸਰੂਮਜ਼ ਅਤੇ ਇੱਕ ਕਲੀਨਿਕ ਵੀ ਹੋਵੇਗਾ।

ਇਹ ਵੀ ਪੜ੍ਹੋ: ਚੰਨ 'ਤੇ ਅੱਜ ਲੈਂਡ ਕਰੇਗਾ ਚੰਦਰਯਾਨ-3, ਸਿੱਖਿਆ ਮੰਤਰੀ ਨੇ ਕਿਹਾ- ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ

ਇਸ ਤੋਂ ਪਹਿਲਾਂ, ਪ੍ਰਿਟੋਰੀਆ ਹਿੰਦੂ ਸੇਵਾ ਸਮਾਜ ਅਤੇ ਸਵਾਮੀਨਾਰਾਇਣ ਸੰਸਥਾ ਦੀ ਸਥਾਨਕ ਇਕਾਈ ਦੇ ਮੈਂਬਰਾਂ ਨੇ ਪ੍ਰਿਟੋਰੀਆ ਦੇ ਵਾਟਰਲੂ ਏਅਰ ਫੋਰਸ ਬੇਸ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਕਰੀਬ 14.5 ਏਕੜ ਵਿੱਚ ਬਣੇ ਸਵਾਮੀਨਾਰਾਇਣ ਮੰਦਰ ਵਿੱਚ 34,000 ਵਰਗ ਮੀਟਰ ਦਾ ਸੱਭਿਆਚਾਰਕ ਕੇਂਦਰ, 3,000 ਦੇ ਬੈਠਣ ਲਈ ਇੱਕ ਆਡੀਟੋਰੀਅਮ, 2,000 ਲੋਕਾਂ ਲਈ ਇੱਕ ਬੈਂਕੁਏਟ ਹਾਲ, ਇੱਕ ਖੋਜ ਸੰਸਥਾ, ਕਲਾਸਰੂਮਜ਼, ਪ੍ਰਦਰਸ਼ਨੀ ਅਤੇ ਮਨੋਰੰਜਨ ਕੇਂਦਰ ਵੀ ਹੋਣਗੇ।

ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਪੰਜਾਬ ਲਈ ਇਕ ਹੋਰ ਖ਼ਤਰਾ, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ

ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ ਦੇ ਸਵਾਮੀ ਬ੍ਰਹਮਵਿਹਾਰੀਦਾਸ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ 4 ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਇੱਥੇ ਪਹੁੰਚੇ। ਇਸ ਦੌਰਾਨ ਉਹ 15ਵੇਂ ਬ੍ਰਿਕਸ ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ। ਬ੍ਰਿਕਸ ਸਮੂਹ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਇਹ ਵੀ ਪੜ੍ਹੋ: ਅੱਜ ਸ਼ਾਮ 6.04 ਵਜੇ ਭਾਰਤ ਰਚੇਗਾ ਇਤਿਹਾਸ, ਚੰਨ ’ਤੇ ਲੈਂਡਿੰਗ ਲਈ ਚੰਦਰਯਾਨ-3 ਤਿਆਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry