ਪੀ. ਐੱਮ. ਨੇ ''ਮੋਦੀ ਐੱਪ'' ਨੂੰ ਦੱਸਿਆ ਮਦਦਗਾਰ, ਨੌਜਵਾਨਾਂ ਦੀ ਕੀਤੀ ਸ਼ਲਾਘਾ

06/30/2016 5:10:23 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਨਾਂ ਤੋਂ ਸ਼ੁਰੂ ਕੀਤੀ ਗਈ ''ਮੋਦੀ ਐੱਪ'' ਨੂੰ ਰਾਸ਼ਟਰ ਨਿਰਮਾਣ ਲਈ ਕਾਫੀ ਮਦਦਗਾਰ ਦੱਸਿਆ ਹੈ। ਮੋਦੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ''ਤੇ ਕਿਹਾ ਕਿ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਲੋਕਾਂ, ਖਾਸ ਕਰ ਕੇ ਨੌਜਵਾਨਾਂ ਵਲੋਂ ''ਮੋਦੀ ਐੱਪ'' ਦੀ ਵਰਤੋਂ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ''ਚ ਇਕ ਮਜ਼ਬੂਤ ਜ਼ਰੀਏ ਦੇ ਤੌਰ ''ਤੇ ਕੀਤੀ ਜਾ ਰਹੀ ਹੈ। 
ਬੁੱਧਵਾਰ ਨੂੰ ਵੱਡੀ ਗਿਣਤੀ ''ਚ ਨੌਜਵਾਨਾਂ ਨੇ ਰਾਜਧਾਨੀ ਵਿਚ ਇਕੱਠੇ ਹੋ ਕੇ ਰਾਸ਼ਟਰ ਨਿਰਮਾਣ ਵਿਚ ਆਪਣੀ ਮਰਜ਼ੀ ਨਾਲ ਯੋਗਦਾਨ ਕਰਨ ਲਈ ''ਮੋਦੀ ਐੱਪ'' ਦੀ ਵਰਤੋਂ ਕਰ ਕੇ ਆਪਸੀ ਸੰਪਰਕ ਸਾਧਿਆ ਸੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ, ''''ਮੈਂ ਨੌਜਵਾਨ ਦੋਸਤਾਂ ਨੂੰ ਉਨ੍ਹਾਂ ਦੀ ਇਸ ਕੋਸ਼ਿਸ਼ ਲਈ ਧੰਨਵਾਦ ਦਿੰਦਾ ਹਾਂ ਅਤੇ ਨਾਲ ਹੀ ਮੋਦੀ ਐੱਪ ਨੂੰ ਜ਼ਰੀਆ ਬਣਾ ਕੇ ਰਾਸ਼ਟਰ ਨਿਰਮਾਣ ਲਈ ਉਨ੍ਹਾਂ ਨੇ ਜੋ ਉੱਤਮ ਵਿਚਾਰ ਜ਼ਾਹਰ ਕੀਤੇ ਹਨ, ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।''''

Tanu

This news is News Editor Tanu