ਮੋਦੀ ਅੱਜ USISPF ਦੇ ਸੰਮੇਲਨ ਨੂੰ ਕਰਨਗੇ ਸੰਬੋਧਿਤ, ਅਹਿਮ ਮੁੱਦਿਆਂ ''ਤੇ ਹੋਵੇਗੀ ਚਰਚਾ

09/03/2020 10:48:43 AM

ਨਵੀਂ ਦਿੱਲੀ— ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਅਮਰੀਕਾ-ਭਾਰਤ ਦੇ ਰਣਨੀਤਕ ਅਤੇ ਸਾਂਝੇਦਾਰ ਫੋਰਮ (USISPF) ਦੇ ਤੀਜੇ ਸੰਮੇਲਨ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ ਪ੍ਰੋਗਰਾਮ ਅੱਜ ਰਾਤ 9.00 ਵਜੇ ਤੈਅ ਹੈ। 


ਕੋਰੋਨਾ ਆਫ਼ਤ ਦੇ ਚੱਲਦੇ ਪੀ. ਐੱਮ. ਮੋਦੀ ਵੀਡੀਓ ਕਾਨਫਰੰਸ ਜ਼ਰੀਏ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ USISPF ਇਕ ਗੈਰ-ਲਾਭਕਾਰੀ ਸੰਗਠਨ ਹੈ, ਜੋ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਲਈ ਇਕ ਅਹਿਮ ਭੂਮਿਕਾ ਅਦਾ ਕਰਦਾ ਹੈ। ਤੀਜਾ ਸਾਲਾਨਾ ਲੀਡਰਸ਼ਿਪ ਸੰਮੇਲਨ 31 ਅਗਸਤ ਤੋਂ ਸ਼ੁਰੂ ਹੋਇਆ ਸੀ। 5 ਦਿਨਾਂ ਇਸ ਸ਼ਿਖਰ ਸੰਮੇਲਨ ਦੀ ਥੀਮ ਹੈ 'ਯੂ. ਐੱਸ-ਇੰਡੀਆ ਨੈਵੀਗੇਟਿੰਗ ਨਿਊ ਚੈਲੰਜ'।  ਇਸ ਡਿਜ਼ੀਟਲ ਸ਼ਿਖਰ ਸੰਮੇਲਨ 'ਚ ਕੇਂਦਰੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।

ਕੋਰੋਨਾ ਮਹਾਮਾਰੀ ਆਫ਼ਤ ਦਰਮਿਆਨ ਇਸ ਸੰਮੇਲਨ ਦੇ ਇਸ ਵਾਰ ਦੇ ਵਿਸ਼ੇ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਜਿਵੇਂ ਕਿ ਭਾਰਤ ਦਾ ਗਲੋਬਲ ਵਿਨਿਰਮਾਣ ਕੇਂਦਰ ਬਣਨ ਦੀ ਸਮਰੱਥਾ, ਤਕਨੀਕੀ ਖੇਤਰ ਵਿਚ ਬਰਾਬਰ ਮੌਕੇ ਅਤੇ ਚੁਣੌਤੀਆਂ, ਭਾਰਤ 'ਚ ਸਿੱਧਾ ਵਿਦੇਸ਼ੀ ਸੂਚਕਾਂਕ (ਐੱਫ. ਡੀ. ਆਈ.) ਨੂੰ ਆਕਰਸ਼ਿਤ ਕਰਨ ਲਈ ਵਪਾਰ ਕਰਨ ਲਈ ਆਸਾਨੀ ਆਦਿ ਮੁੱਦਿਆਂ 'ਤੇ ਚਰਚਾ ਹੋਵੇਗੀ।

Tanu

This news is Content Editor Tanu