ਨਵੇਂ IPS ਅਧਿਕਾਰੀਆਂ ਨੂੰ PM ਮੋਦੀ ਦਾ ਮੰਤਰ, ਬੋਲੇ- ਅਫ਼ਸਰਾਂ ਦੀ ਪੜ੍ਹਾਈ ਦੇਸ਼ ਸੇਵਾ ’ਚ ਆਉਂਦੀ ਹੈ ਕੰਮ

07/31/2021 12:19:52 PM

ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਸ ਅਕਾਦਮੀ ’ਚ ਟ੍ਰੇਨੀ ਆਈ.ਪੀ.ਐੱਸ. ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਗੱਲਬਾਤ ਦੌਰਾਨ ਪੀ.ਐੱਮ. ਮੋਦੀ ਨੇ ਟ੍ਰੇਨੀ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਡੇ ਵਰਗੇ ਨੌਜਵਾਨਾਂ ’ਤੇ ਵੱਡੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਫ਼ਸਰਾਂ ਦੀ ਪੜ੍ਹਾਈ ਦੇਸ਼ ਸੇਵਾ ’ਚ ਕੰਮ ਆਉਂਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪੁਲਸ ਅਧਿਕਾਰੀ ਜੇਕਰ ਆਪਣੀ ਫਿੱਟਨੈੱਸ ਨੂੰ ਮਜ਼ਬੂਤ ਕਰ ਲੈਂਦੇ ਹਨ ਤਾਂ ਸਮਾਜ ਵੀ ਬਿਹਤਰ ਹੋਵੇਗਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਵੀ ਮੌਜੂਦ ਰਹੇ। 

ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਸਾਲ ਦੀ 15 ਅਗਸਤ ਖਾਸ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਪੂਰਾ ਦੇਸ਼ ਮਨਾਏਗਾ। ਬੀਤੇ 75 ਸਾਲਾਂ ’ਚ ਭਾਰਤ ਨੇ ਇਕ ਬਿਹਤਰ ਪੁਲਸ ਸੇਵਾ ਦੇ ਨਿਰਮਾਣ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਟ੍ਰੇਨਿੰਗ ਨਾਲ ਜੁੜੇ ਢਾਂਚੇ ’ਚ ਵੀ ਹਾਲ ਦੇ ਸਾਲਾਂ ’ਚ ਬਹੁਤ ਸੁਧਾਰ ਹੋਇਆ ਹੈ। ਟ੍ਰੇਨੀ ਅਫ਼ਸਰਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਨਵੇਂ ਸੰਕਲਪ ਨਾਲ ਅੱਗੇ ਵਧਣਾ ਹੈ। ਅਪਰਾਧ ਨਾਲ ਨਜਿੱਠਣ ਲਈ ਨਵਾਂ ਪ੍ਰਯੋਗ ਜ਼ਰੂਰੀ ਹੈ। ਪੀ.ਐੱਮ. ਮੋਦੀ ਨੇ ਸੱਤਿਆਗ੍ਰਹਿ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗਾਂਧੀ ਨੇ ਸੱਤਿਆਗ੍ਰਹਿ ਦੇ ਦਮ ’ਤੇ ਅੰਗਰੇਜਾਂ ਦੀ ਨੀਂਹ ਹਿਲਾਈ ਸੀ। 

 

ਸੰਬੋਧਨ ’ਚ 144 ਟ੍ਰੇਨੀ ਪੁਲਸ ਅਧਿਕਾਰੀ ਸ਼ਾਮਲ
ਟ੍ਰੇਨੀ ਅਧਿਕਾਰੀ ਪੀ.ਐੱਮ. ਮੋਦੀ ਨੂੰ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਉਹ ਆਪਣਾ ਅਨੁਭਵ ਵੀ ਸਾਂਝਾ ਕੀਤਾ। ਇਹ ਟ੍ਰੇਨੀ ਅਧਿਕਾਰੀ ਆਉਣ ਵਾਲੇ ਸਾਲਾਂ ’ਚ ਮਹੱਤਵਪੂਰਨ ਪੁਲਸ ਜ਼ਿੰਮੇਵਾਰੀਆਂ ਨੂੰ ਸੰਭਾਲਣਗੇ। ਟ੍ਰੇਨੀ ਆਈ.ਪੀ.ਐੱਸ. ਅਧਿਕਾਰੀਆਂ ਨਾਲ ਪੀ.ਐੱਮ. ਮੋਦੀ ਗੱਲਬਾਤ ਕੀਤੀ। ਇਸ ਗੱਲਬਾਤ ’ਚ 144 ਟ੍ਰੇਨੀ ਪੁਲਸ ਅਧਿਕਾਰੀ ਸ਼ਾਮਲ ਹੋਏ।


Rakesh

Content Editor

Related News