ਗ੍ਰੀਸ ’ਚ ਪ੍ਰਵਾਸੀ ਭਾਰਤੀਆਂ ਵਿਚਾਲੇ ਬੋਲੇ PM ਮੋਦੀ, ਭਾਰਤ ਦੀ ਸੋਚ ‘ਵਨ ਅਰਥ-ਵਨ ਫੈਮਿਲੀ-ਵਨ ਫਿਊਚਰ’

08/26/2023 11:53:32 AM

ਏਥਨਜ਼ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਸੋਚ ‘ਵਨ ਅਰਥ-ਵਨ ਫੈਮਿਲੀ-ਵਨ ਫਿਊਚਰ’ ਹੈ। ਸ਼ੁੱਕਰਵਾਰ ਏਥਨਜ਼ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇੱਥੇ ਪਰਿਵਾਰ ਵਿਚਕਾਰ ਆਇਆ ਹਾਂ। ਇਹ ਸਾਵਣ ਦਾ ਮਹੀਨਾ ਹੈ, ਭਗਵਾਨ ਸ਼ਿਵ ਦਾ ਮਹੀਨਾ। ਦੇਸ਼ ਨੇ ਇਸ ਪਵਿੱਤਰ ਮਹੀਨੇ ਵਿੱਚ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੂੰ ਸਾਰੀ ਦੁਨੀਆ ਤੋਂ ਵਧਾਈਆਂ ਮਿਲ ਰਹੀਆਂ ਹਨ। ਹਰ ਭਾਰਤੀ ਨੂੰ ਵਧਾਈਆਂ ਮਿਲ ਰਹੀਆਂ ਹਨ। ਪੀ. ਐੱਮ. ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਉਂਝ ਵੀ ਚੰਦਰਮਾ ਨੂੰ ‘ਮਾਮਾ’ ਕਿਹਾ ਜਾਂਦਾ ਹੈ। ਸਾਡੀ ਧਰਤੀ ਮਾਤਾ ਨੇ ‘ਰਕਸ਼ਾ ਬੰਧਨ’ ਵਜੋਂ ਚੰਦਰਯਾਨ ਨੂੰ ਧਰਤੀ ਤੋਂ ਚੰਦਰਮਾ ’ਤੇ ਭੇਜਿਆ ਅਤੇ ਚੰਦਰਮਾ ਨੇ ਵੀ ਆਪਣੀ ਭੈਣ ਧਰਤੀ ਦੀ ਰੱਖੜੀ ਦਾ ਸਨਮਾਨ ਕੀਤਾ। ਜਦੋਂ ਜਸ਼ਨ ਦਾ ਮਾਹੌਲ ਹੋਵੇ ਤਾਂ ਮਨ ਕਰਦਾ ਹੈ ਆਪਣੇ ਪਰਿਵਾਰ ਦੇ ਲੋਕਾਂ ਵਿਚ ਜਲਦੀ ਤੋਂ ਜਲਦੀ ਪਹੁੰਚਿਆ ਜਾਏ। ਮੈਂ ਇੱਥੇ ਆਪਣੇ ਪਰਿਵਾਰ ਦੇ ਮੈਂਬਰਾਂ ਵਿਚ ਆਇਆ ਹਾਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਾਮਿਲਨਾਡੂ ਵਿਚ ਰੇਲ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਦਰਦਨਾਕ ਮੌਤ

ਮੋਦੀ ਨੇ ਕਿਹਾ ਕਿ ਅਸੀਂ ਚੰਦਰਮਾ ’ਤੇ ਤਿਰੰਗਾ ਲਹਿਰਾ ਕੇ ਦੁਨੀਆ ਨੂੰ ਭਾਰਤ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ। ਅੱਜ ਭਾਰਤ ਦੁਨੀਆ ’ਤੇ ਭਾਰੂ ਹੋ ਗਿਆ ਹੈ ਪਰ ਭਾਰਤ ਦੀ ਸੋਚ ‘ਵਨ ਅਰਥ-ਵਨ ਫੈਮਿਲੀ-ਵਨ ਫਿਊਚਰ’ ਹੈ। ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਅਤੇ ਸੜਕ, ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਸਭ ਤੋਂ ਉੱਚੀ ਮੂਰਤੀ ਭਾਰਤ ਵਿੱਚ ਹੈ। ਭਾਰਤ ਆਪਣੀ ਵਿਰਾਸਤ ਨਾਲ ਮੁੜ ਜੁੜ ਰਿਹਾ ਹੈ। ਪ੍ਰਮੁੱਖ ਧਾਰਮਿਕ ਥਾਵਾਂ ’ਤੇ ਸੰਪਰਕ ਵਧਿਆ ਹੈ। ਹਰ ਗਲੀ ਵਿੱਚ ਡਿਜੀਟਲ ਲੈਣ-ਦੇਣ ਹੋ ਰਿਹਾ ਹੈ। ਅੱਜ ਸਾਡੀ ਮਜ਼ਬੂਤ ​​ਆਰਥਿਕਤਾ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 2014 ਤੋਂ ਹੁਣ ਤੱਕ ਭਾਰਤ ਵਿੱਚ 25 ਲੱਖ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਕੇਬਲ ਵਿਛਾਈ ਜਾ ਚੁੱਕੀ ਹੈ। ਭਾਰਤ ਨੇ ਰਿਕਾਰਡ ਸਮੇਂ ਵਿੱਚ ਲਗਭਗ 700 ਜ਼ਿਲਿਆਂ ਵਿੱਚ 5 ਜੀ ਤਕਨਾਲੋਜੀ ਨੂੰ ਰੋਲਆਊਟ ਕੀਤਾ ਹੈ। ਦੁਨੀਆ ਦੇ 75 ਫੀਸਦੀ ਬਾਘ ਇੱਥੇ ਹਨ। 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਮੈਂ ਗ੍ਰੀਸ ਵਲੋਂ ਦਿੱਤਾ ਗਿਆ ‘ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ’ ਭਾਰਤ ਦੇ ਸਾਰੇ ਬੱਚਿਆਂ ਨੂੰ ਸਮਰਪਿਤ ਕਰਦਾ ਹਾਂ। ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਪੀ. ਐੱਮ. ਨੇ ਕਿਹਾ ਕਿ ਗ੍ਰੀਸ-ਭਾਰਤ ਸਬੰਧ ਸਦੀਆਂ ਪੁਰਾਣੇ ਹਨ। ਇਹ ਸੱਭਿਅਤਾ ਦੇ ਰਿਸ਼ਤੇ ਹਨ, ਸੱਭਿਆਚਾਰ ਦੇ ਰਿਸ਼ਤੇ ਹਨ। ਅਸੀਂ ਦੋਵਾਂ ਨੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਿਆ ਹੈ, ਅਸੀਂ ਇੱਕ ਦੂਜੇ ਨੂੰ ਬਹੁਤ ਕੁਝ ਸਿਖਾਇਆ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਕੀਤਾ ਸੰਬੋਧਨ, ਚੰਦਰਯਾਨ-3 ਲੈਂਡਿੰਗ ਪੁਆਇੰਟ ਦਾ ਨਾਂ ਰੱਖਿਆ 'ਸ਼ਿਵਸ਼ਕਤੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry