ਕਾਨਪੁਰ ਗੰਗਾ ਘਾਟ 'ਤੇ ਡਿੱਗੇ ਪੀ.ਐਮ. ਮੋਦੀ, ਸਾਹਮਣੇ ਆਈ ਵੀਡੀਓ

12/14/2019 6:31:55 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਸਮੇਂ ਬੇਚੈਨੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪੌੜੀਆਂ ਤੋਂ ਤਿਲਕ ਕੇ ਹੇਠਾ ਡਿੱਗ ਪਏ। ਦੱਸ ਦੇਈਏ ਕਿ ਪੀ.ਐੱਮ. ਮੋਦੀ ਅੱਜ ਭਾਵ ਸ਼ਨੀਵਾਰ ਨੂੰ ਕਾਨਪੁਰ ਦੌਰੇ 'ਤੇ ਗਏ, ਜਿੱਥੇ ਉਨ੍ਹਾਂ ਨੇ ਅਟਲ ਘਾਟ 'ਤੇ ਪਹੁੰਚ ਕੇ ਸਟੀਮਰ ਰਾਹੀਂ ਗੰਗਾ ਦੀ ਸਫਾਈ ਦਾ ਨਿਰੀਖਣ ਕੀਤਾ। ਇਸ ਦੌਰਾਨ ਗੰਗਾ ਬੈਰਾਜ ਦੀਆਂ ਪੌੜੀਆਂ 'ਤੇ ਚੜ੍ਹਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਅਚਾਨਕ ਤਿਲਕ ਕੇ ਡਿੱਗ ਪਏ।

ਵੀਡੀਓ ਚ ਦੇਖਿਆ ਗਿਆ ਹੈ ਕਿ ਪੀ.ਐੱਮ. ਮੋਦੀ ਗੰਗਾ ਬੈਰਾਜ ਦੀਆਂ ਪੌੜ੍ਹੀਆਂ 'ਤੇ ਚੜ੍ਹਦੇ ਸਮੇਂ ਤਿਲਕ ਕੇ ਡਿੱਗ ਗਏ ਹਾਲਾਂਕਿ ਸਕਿਓਰਿਟੀ ਗਾਰਡ ਦੀ ਮਦਦ ਨਾਲ ਤਰੁੰਤ ਮੌਕਾ ਸੰਭਾਲਦੇ ਹੋਏ ਉਨ੍ਹਾਂ ਨੂੰ ਸੰਭਾਲ ਲਿਆ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਪੀ.ਐੱਮ. ਮੋਦੀ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਦਰਅਸਲ ਪੀ.ਐੱਮ ਕਾਨਪੁਰ ਗੰਗਾ ਘਾਟ 'ਤੇ ਨੰਗੇ ਪੈਰ ਹੀ ਗਏ ਸੀ, ਸ਼ਾਇਦ ਇਸ ਕਾਰਨ ਹੀ ਇਹ ਤਿਲਕ ਕੇ ਡਿੱਗ ਪਏ।

PunjabKesari

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਿਸ਼ੇਸ਼ ਜਹਾਜ਼ ਰਾਹੀਂ ਅੱਜ ਸਵੇਰਸਾਰ ਕਾਨਪੁਰ ਦੇ ਚਕੇਰੀ ਏਅਰਪੋਰਟ 'ਤੇ ਪਹੁੰਚੇ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਅਤੇ ਕੇਂਦਰੀ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਚਕੇਰੀ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਚੰਦਰਸ਼ੇਖਰ ਆਜ਼ਾਦ ਖੇਤੀਬਾੜੀ ਯੂਨੀਵਰਸਿਟੀ (ਸੀ.ਐੱਸ.ਏ) ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ 'ਨਮਾਮੀ ਗੰਗਾ ਮਿਸ਼ਨ' ਤਹਿਤ ਲੱਗੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਰਾਸ਼ਟਰੀ ਗੰਗਾ ਪਰਿਸ਼ਦ ਦੀ ਬੈਠਕ ਦੁਪਹਿਰ ਬਾਅਦ ਖਤਮ ਹੋਈ। ਬੈਠਕ ਦੌਰਾਨ ਯੂ.ਪੀ, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ 'ਚ ਗੰਗਾ ਦੀ ਸਥਿਤੀ ਨੂੰ ਲੈ ਕੇ ਚਰਚਾ ਕੀਤਾ ਗਈ।


Iqbalkaur

Content Editor

Related News