ਵਰਚੁਅਲ ਰੈਲੀ ’ਚ PM ਮੋਦੀ ਬੋਲੇ- ਹਿਮਾਚਲ ਨੂੰ ਗਲੋਬਲ ਫਾਰਮਾ ਹੱਬ ਬਣਾਇਆ ਜਾਵੇਗਾ

09/24/2022 5:12:06 PM

ਮੰਡੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਖਰਾਬ ਮੌਸਮ ਕਰ ਕੇ ਹਿਮਾਚਲ ਨਹੀਂ ਪਹੁੰਚ ਸਕੇ। ਪ੍ਰਧਾਨ ਮੰਤਰੀ ਮੋਦੀ ਇੱਥੇ ਮੰਡੀ ’ਚ ਵੱਡੀ ਰੈਲੀ ਨੂੰ ਸੰਬੋਧਿਤ ਕਰਨ ਵਾਲੇ ਸਨ ਪਰ ਮੀਂਹ ਨੇ ਸਾਰਾ ਕੰਮ ਵਿਗਾੜ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵਰਚੁਅਲ ਤਰੀਕੇ ਨਾਲ ਹੀ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੰਡੀ ਰੈਲੀ ’ਚ ਸ਼ਾਮਲ ਹੋਣ ਵਾਲਾ ਸੀ ਪਰ ਮੌਸਮ ਖਰਾਬ ਹੋਣ ਕਰ ਕੇ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕਿਆ ਪਰ ਆਉਣ ਵਾਲੇ ਦਿਨਾਂ ’ਚ ਮੈਂ ਨਿਸ਼ਚਿਤ ਤੌਰ ’ਤੇ ਮੰਡੀ ਆਵਾਂਗਾ ਅਤੇ ਲੋਕਾਂ ਨੂੰ ਮਿਲਾਂਗਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਜਨਤਾ ਦਾ ਪਿਆਰ ਹੈ ਕਿ ਉਹ ਮੀਂਹ ’ਚ ਵੀ ਕੁਰਸੀਆਂ ਦੀ ਛੱਤਰੀ ਬਣਾ ਕੇ ਖੜ੍ਹੇ ਹਨ।

ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ

ਹਿਮਾਚਲ ਨੂੰ ਗਲੋਬਲ ਫਾਰਮਾ ਹੱਬ ਬਣਾਇਆ ਜਾਵੇਗਾ

ਵਰਚੁਅਲ ਤਰੀਕੇ ਨਾਲ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੰਡੀ ’ਚ ਹੋ ਰਿਹਾ ਆਯੋਜਨ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਹੈ। ਦੁਨੀਆ ’ਚ ਭਾਰਤ ਦੀ ਸਾਖ ਵਧ ਰਹੀ ਹੈ। ਉਂਝ ਦੁਨੀਆ ਸਾਡੇ ਨਾਲ ਜੁੜਨ ਲਈ ਉਤਸੁਕ ਹੈ। ਕੁੱਲੂ ਸ਼ਾਲ ਅਤੇ ਚੰਬਾ ਚੱਪਲ ਨੂੰ ਜੀ. ਆਈ. ਟੈੱਗ ਮਿਲਿਆ ਹੈ। ਦੁਨੀਆ ’ਚ ਇਨ੍ਹਾਂ ਉਤਪਾਦਾਂ ਨੇ ਆਪਣੀ ਥਾਂ ਬਣਾਈ ਹੈ। ਜਦੋਂ ਵੀ ਮੈਂ ਵਿਦੇਸ਼ੀ ਦੌਰੇ ’ਤੇ ਜਾਂਦਾ ਹਾਂ ਤਾਂ ਹਿਮਾਚਲ ਦੇ ਉਤਪਾਦ ਤੋਹਫ਼ੇ ’ਚ ਦਿੰਦਾ ਹਾਂ ਤਾਂ ਕਿ ਮੈਂ ਉਨ੍ਹਾਂ ਨੂੰ ਦੱਸ ਸਕਾਂ ਕਿ ਕਿਸ ਤਰ੍ਹਾਂ ਮੈਂ ਹਿਮਾਚਲ ਨਾਲ ਜੁੜਿਆ ਹਾਂ। ਹਿਮਾਚਲ ਨੂੰ ਗਲੋਬਲ ਫਾਰਮਾ ਹੱਬ ਬਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਕਿਸਾਨਾਂ ਅਤੇ ਬਾਗਬਾਨਾਂ ਦਾ ਸੂਬਾ ਹੈ। ਇਸ ਨੂੰ ਕੇਂਦਰ ਦੀਆਂ ਨੀਤੀਆਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ- ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਸੈਲਾਨੀਆਂ ਲਈ ਈ-ਵੀਜ਼ਾ ਦੀ ਸਹੂਲਤ, ਐੱਸ. ਟੀ. ਦੀ ਸੂਚੀ ’ਚ ਹਾਟੀ ਭਾਈਚਾਰੇ ਦੀ ਮਨਜ਼ੂਰੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਹਿਮਾਚਲ ਪ੍ਰਦੇਸ਼ ’ਚ ਰਾਸ਼ਟਰੀ ਹਾਈਵੇਅ ਲਈ 14,000 ਕਰੋੜ ਰੁਪਏ ਅਲਾਂਟ ਕੀਤੇ ਹਨ। ਅਸੀਂ ਸਰਹੱਦੀ ਖੇਤਰਾਂ ਦੇ ਨੇੜੇ ਵਿਕਾਸਸ਼ੀਲ ਪਿੰਡਾਂ ਦੇ ਨਾਲ-ਨਾਲ ਰੋਪ-ਵੇਅ ਦੀ ਸਹੂਲਤ ਵੀ ਲੈ ਕੇ ਆਏ ਹਾਂ। ਅਸੀਂ ਸੂਬੇ ’ਚ ਐੱਸ. ਟੀ. ਦੀ ਸੂਚੀ ’ਚ ਹਾਟੀ ਭਾਈਚਾਰੇ ਨੂੰ ਜੋੜਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ। ਹਿਮਾਚਲ ਪ੍ਰਦੇਸ਼ਦੇ ਸੈਰ-ਸਪਾਟਾ ਖੇਤਰ ਦਾ ਜਿਸ ਤਰ੍ਹਾਂ ਵਿਸਥਾਰ ਹੋ ਰਿਹਾ ਹੈ, ਉਹ ਕਾਫੀ ਉਤਸ਼ਾਹਜਨਕ ਹੈ। ਅਸੀਂ ਸੈਲਾਨੀਆਂ ਲਈ ਈ-ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੱਕ, ਗਠਜੋੜ ਸਰਕਾਰ ਸੀ ਅਤੇ ਅਨਿਸ਼ਚਿਤਤਾ ਦਾ ਮਾਹੌਲ ਸੀ ਕਿ ਉਹ ਪ੍ਰਦਰਸ਼ਨ ਕਰ ਸਕਦੇ ਹਨ ਜਾਂ ਨਹੀਂ। ਉਸ ਕਾਰਨ ਦੁਨੀਆ ’ਚ ਲੋਕਾਂ ਨੂੰ ਦੇਸ ਬਾਰੇ ਸ਼ੱਕ ਸੀ। ਸਾਲ 2014 ’ਚ ਇਕ ਸਥਿਰ ਸਰਕਾਰ ਚੁਣੀ ਗਈ, ਜਿਸ ਨੇ ਨੀਤੀ-ਨਿਰਮਾਣ ਅਤੇ ਸ਼ਾਸਨ ’ਚ ਸਥਿਰਤਾ ਲਿਆਂਦੀ।

Tanu

This news is Content Editor Tanu