US ਦੌਰੇ ਤੋਂ ਭਾਰਤ ਪਰਤੇ ਪੀ.ਐੱਮ. ਮੋਦੀ, ਹੋਇਆ ਸ਼ਾਨਦਾਰ ਸਵਾਗਤ

09/28/2019 8:22:37 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਭਾਰਤ ਇਕ ਵੱਡੀ ਕੂਟਨੀਤਕ ਲੜਾਈ ਜਿੱਤ ਕੇ ਸਵਦੇਸ਼ ਪਹੁੰਚ ਚੁੱਕੇ ਹਨ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਤੇ ਦਿੱਲੀ ਦੇ ਸੰਸਦ ਮੈਂਬਰ ਤੇ ਮੰਤਰੀਆਂ ਨੇ ਫੁੱਲ ਦੇ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੇ ਸਵਾਗਤ ਲਈ ਹਜ਼ਾਰਾਂ ਵਰਕਰ ਪਾਲਮ ਏਅਰਪੋਰਟ ਦੇ ਬਾਹਰ ਮੌਜੂਦ ਰਹੇ। ਭਾਰਤ ਨੂੰ ਜਿਥੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਜੰਮੂ ਕਸ਼ਮੀਰ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਮੱਧਮ ਕਰਨ 'ਚ ਸਫਲਤਾ ਮਿਲੀ ਹੈ।

ਉਥੇ ਹੀ ਹਿਊਸਟਨ 'ਚ ਹਾਓਡੀ ਮੋਦੀ ਪ੍ਰੋਗਰਾਮ ਨਾਲ ਦੁਨੀਆ 'ਚ ਭਾਰਤ ਦੀ ਸਾਖ ਵਧੀ ਹੈ। ਕਈ ਦੌਰ ਦੀ ਰਾਸ਼ਟਰਪਤੀ ਟਰੰਪ ਨਾਲ ਪ੍ਰਧਾਨ ਮੰਤਰੀ ਦੀ ਭੇਟ ਨੇ ਦੋਵਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਨੂੰ ਉੱਚ ਪੱਧਰ 'ਤੇ ਪਹੁੰਚਾਇਆ ਹੈ। ਅਜਿਹੇ 'ਚ ਭਾਜਪਾ ਨੇ ਪ੍ਰਧਾਨ ਮੰਤਰੀ ਦੀ ਸਵਦੇਸ਼ ਵਾਪਸੀ 'ਤੇ ਵੱਡੇ ਪੱਧਰ 'ਤੇ ਸਵਾਗਤ ਕਰਨ ਦੀ ਯੋਜਨਾ ਬਣਾਈ ਸੀ।

ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪਾਲਮ ਤੋਂ ਧੌਲਾਕੁਆਂ ਦੇ ਰਾਸਤੇ ਤਿੰਨ ਕਿਲੋਮੀਟਰ ਤਕ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਹੈ। ਥੋੜ੍ਹੀ-ਥੋੜ੍ਹੀ ਦੂਰੀ ਤਕ ਛੋਟੇ-ਛੋਟੇ ਸਟੇਜ ਬਣਾਏ ਗਏ ਹਨ। ਇਨ੍ਹਾਂ ਸਟੇਜਾਂ 'ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕੱਪੜੇ ਪਾਏ ਕਲਾਕਾਰ ਢੋਲ-ਨਗਾਰਿਆਂ ਨਾਲ ਸਵਾਗਤ ਕਰਨਗੇ। ਇਸ ਤੋਂ ਇਲਾਵਾ ਪਾਲਮ ਟੈਕਨੀਕਲ ਏਰੀਆ ਕੋਲ ਵੀ ਇਕ ਸਟੇਜ ਤਿਆਰ ਕੀਤੀ ਗਈ ਹੈ। ਮੀਡੀਆ ਦੇ ਆਨ ਲਾਈਨ ਕਵਰੇਜ ਨੂੰ ਦੇਖਦੇ ਹੋਏ ਕਈ ਪ੍ਰਬੰਧ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਜਹਾਜ਼ ਕਰੀਬ ਸਾਢੇ ਸੱਤ ਵਜੇ ਸ਼ਾਮ ਨੂੰ ਪਾਲਮ ਟੈਕਨੀਕਲ ਏਰੀਆ ਪਹੁੰਚੇਗਾ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਕੇਂਦਰੀ ਮੰਤਰੀ, ਭਾਜਪਾ ਦੇ ਨੇਤਾ ਉਥੇ ਹੋਣਗੇ। ਇਸ ਦੇ ਲਈ ਤਿਆਰੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਲਈ ਇਕ ਸਟੇਜ ਵੀ ਬਣਾਇਆ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਅਮਰੀਕਾ ਦੌਰੇ ਤੋਂ ਪਰਤਨ ਤੋਂ ਬਾਅਦ ਵਰਕਰਾਂ ਨੂੰ ਸੰਬੋਧਿਤ ਕਰਨ ਦੇ ਬਹਾਨੇ ਦੇਸ਼ ਨੂੰ ਆਪਣਾ ਸੰਦੇਸ਼ ਦੇ ਸਕਦੇ ਹਨ। ਇਸ ਦੇ ਲਈ ਏਅਰਫੋਰਸ ਸਟੇਸ਼ਨ ਪਾਲਮ 'ਤੇ ਵੱਡੇ ਪੱਧਰ 'ਤੇ ਭਾਜਪਾ ਵਰਕਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਨੂੰ ਕੇਂਦਰ 'ਚ ਰੱਖ ਕੇ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਦੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ।

Inder Prajapati

This news is Content Editor Inder Prajapati