PM ਮੋਦੀ ਨੂੰ ਯਾਦ ਆਏ ਮੇਜਰ ਸਰਵਾਨੰਦ, ਕੈਪਟਨ ਵਿਕਰਮ ਬੱਤਰਾ ਤੇ ''ਦਿਲ ਮਾਂਗੇ ਮੋਰ''

07/27/2019 10:49:41 PM

ਨਵੀਂ ਦਿੱਲੀ— ਪੀ.ਐੱਮ. ਮੋਦੀ ਨੇ ਸ਼ਨੀਵਾਰ ਸ਼ਾਮ ਨੂੰ ਦਿੱਲੀ ਦੇ ਇੰਦਿਰਾ ਗਾਂਧੀ ਇੰਡੋਰ ਸਟੇਡੀਅਮ 'ਚ ਕਾਰਗਿਲ ਵਿਜੇ ਦਿਵਸ ਸਮਾਗਮ ਨੂੰ ਸੰਬੋਧਿਤ ਕੀਤਾ। ਕਾਰਗਿਲ ਲੜਾਈ ਦੇ 20 ਸਾਲ ਪੂਰੇ ਹੋਣ ਮੌਕੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਗਿਲ ਵਿਜੇ ਗਾਥਾ ਪੀੜੀਆਂ ਨੂੰ ਪ੍ਰੇਰਣਾ ਦਿੰਦੀ ਰਹੇਗੀ।
ਪੀ.ਐੱਮ. ਮੋਦੀ ਨੇ ਕਿਹਾ, ਕਾਰਗਿਲ 'ਚ ਵਿਜੇ ਭਾਰਤ ਦੇ ਬਹਾਦਰ ਪੁੱਤਰ, ਧੀਆਂ ਦੀ ਬਹਾਦਰੀ ਦੀ ਜਿੱਤ ਸੀ। ਕਾਰਗਿਲ 'ਚ ਵਿਜੇ ਭਾਰਤ ਦੇ ਤਾਕਤ ਅਤੇ ਸਬਰ ਦੀ ਜਿੱਤ ਸੀ। ਕਾਰਗਿਲ 'ਚ ਵਿਜੇ ਭਾਰਤ ਦੇ ਸੰਕਲਪ ਦੀ ਜਿੱਤ ਸੀ। ਕਾਰਗਿਲ 'ਚ ਵਿਜੇ ਭਾਰਤ ਦੇ ਸ਼ਾਨ ਦੇ ਅਨੁਸ਼ਾਸਨ ਦੀ ਜਿੱਤ ਸੀ।
ਆਪਣੇ ਭਾਸ਼ਣ ਦੌਰਾਨ ਪੀ.ਐੱਮ. ਮੋਦੀ ਨੇ ਕਾਰਗਿਲ ਦੇ ਬਾਹਦਰ ਜਵਾਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, 'ਕਾਰਗਿਲ 'ਚ ਆਪਣਾ ਸਭ ਕੁਝ ਬਲੀਦਾਨ ਕਰਨ ਵਾਲੇ ਜਵਾਨਾਂ ਨੇ ਕਿਸੇ ਇਕ ਜਾਤ ਅਤੇ ਧਰਮ ਲਈ ਕੁਰਬਾਨੀ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਰਹਿਣ ਵਾਲੇ ਮੇਜਰ ਸਰਵਾਨੰਦ, ਦਿੱਲੀ ਦੇ ਰਹਿਣ ਵਾਲੇ ਕੈਪਟਨ ਹਨੀਫੁਦੀਨ ਤੇ ਕੈਪਟਨ ਵਿਕਰਮ ਬੱਤਰਾ ਨੇ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕੀਤਾ ਸੀ। ਕੈਪਟਨ ਵਿਕਰਮ ਬੱਤਰਾ ਨੇ ਕਿਸ ਦੇ ਲਈ ਕਿਹਾ ਸੀ ਇਹ ਦਿਲ ਮਾਂਗੇ ਮੋਰ। ਇਹ ਉਨ੍ਹਾਂ ਨੇ ਪੀਰੇ ਦੇਸ਼ ਮਾਂ ਭਾਰਤੀ ਲਈ ਕਿਹਾ ਸੀ।

Inder Prajapati

This news is Content Editor Inder Prajapati