ਫਰਾਂਸ ਪਹੁੰਚੇ PM ਮੋਦੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਕੀਤੀ ਮੁਲਾਕਾਤ

05/04/2022 11:48:29 PM

ਇੰਟਰਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਆਪਣੀ ਯੂਰਪ ਦੀ ਯਾਤਰਾ ਦੇ ਅੰਤਿਮ ਪੜਾਅ 'ਚ ਬੁੱਧਵਾਰ ਨੂੰ ਪੈਰਿਸ ਪਹੁੰਚੇ। ਪੈਰਿਸ ਦੇ ਐਲਿਸੀ ਪੈਲੇਸ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਜਾਣਕਾਰੀ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਦੁਵੱਲੇ ਅਤੇ ਆਪਸੀ ਹਿੱਤਾਂ ਦੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ।

ਇਹ ਵੀ ਪੜ੍ਹੋ :- ਸਪਾਈਸਜੈੱਟ ਦਾ 737 ਮੈਕਸ ਜਹਾਜ਼ ਮੁੜ ਆਸਮਾਨ ’ਚ ਹੋਇਆ ਖਰਾਬ, ਚੇਨਈ ਤੋਂ ਦੁਰਗਾਪੁਰ ਲਈ ਭਰੀ ਸੀ ਉਡਾਣ

ਦੱਸ ਦੇਈਏ ਕਿ ਅਗਸਤ 2019, ਜੂਨ 2017, ਨਵੰਬਰ 2015 ਅਤੇ ਅਪ੍ਰੈਲ 2015 ਤੋਂ ਬਾਅਦ ਮੋਦੀ ਦੀ ਇਹ ਪੰਜਵੀਂ ਫਰਾਂਸ ਦੀ ਯਾਤਰਾ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਮਾਰਚ 2018 'ਚ ਭਾਰਤ ਦਾ ਦੌਰਾ ਕੀਤਾ ਸੀ। ਦੋਵਾਂ ਨੇਤਾਵਾਂ ਨੇ ਅਕਤੂਬਰ 2021 'ਚ ਜੀ20 ਰੋਮ ਸਿਖ਼ਰ ਸੰਮੇਲਨ, ਜੂਨ 2019 'ਚ ਜੀ20 ਓਸਾਕਾ ਸਿਖਰ ਸੰਮੇਲਨ ਅਤੇ ਦਸੰਬਰ 2018 'ਚ ਜੀ20 ਬਿਊਨਸ ਆਇਰਸ ਸਿਖਰ ਸੰਮੇਲਨ ਦੇ ਮੌਕੇ 'ਤੇ ਮੁਲਾਕਾਤ ਕੀਤੀ ਸੀ। ਭਾਰਤ ਅਤੇ ਫਰਾਂਸ 1998 ਤੋਂ ਰਣਨੀਤਕ ਸਾਂਝੇਦਾਰ ਹਨ। ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸਿਵਲ ਪ੍ਰਮਾਣੂ, ਅਰਥਵਿਵਸਥਾ, ਪੁਲਾੜ ਅਤੇ ਸਮੁੰਦਰੀ ਸੁਰੱਖਿਆ, ਸਵੱਛ ਊਰਜਾ ਅਤੇ ਵਾਤਾਵਰਣ, ਅੱਤਵਾਦ ਦਾ ਮੁਕਾਬਲਾ, ਲੋਕਾਂ ਦਰਮਿਆਨ ਸਬੰਧਾਂ 'ਚ ਬਹੁਪੱਖੀ ਸਾਂਝੇਦਾਰੀ ਹੈ।

ਇਹ ਵੀ ਪੜ੍ਹੋ :- 14 ਮਈ ਨੂੰ ਫਿਰੋਜ਼ਪੁਰ 'ਚ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar