PM ਮੋਦੀ ਨੇ ਅਯੁੱਧਿਆ ਮੰਦਰ ''ਚ ਰਾਮ ਲੱਲਾ ਦੀ ਮੂਰਤੀ ਦੀ ਕੀਤੀ ਆਰਤੀ, ਕੀਤਾ ''ਦੰਡਵਤ ਪ੍ਰਣਾਮ''

01/22/2024 7:01:24 PM

ਅਯੁੱਧਿਆ (ਏਜੰਸੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਸੋਮਵਾਰ ਨੂੰ ਅਯੁੱਧਿਆ 'ਚ ਰਾਮ ਮੰਦਿਰ ਦੇ ਪਾਵਨ ਅਸਥਾਨ 'ਚ ਸ਼੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋਈ ਅਤੇ ਦੇਸ਼-ਵਿਦੇਸ਼ 'ਚ ਲੱਖਾਂ ਰਾਮ ਭਗਤ ਇਸ ਦੇ ਗਵਾਹ ਬਣੇ। ਪ੍ਰਾਣ ਪ੍ਰਤਿਸ਼ਠਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਲੱਲਾ ਦੀ ਮੂਰਤੀ ਦੀ 'ਆਰਤੀ' ਕੀਤੀ। ਭਗਵਾਨ ਰਾਮ (ਸ਼੍ਰੀ ਰਾਮਲੱਲਾ ਦੀ ਮੂਰਤੀ) ਦੇ ਬਚਪਨ ਦੇ ਰੂਪ ਨੂੰ ਮੰਦਰ ਦੀ ਹੇਠਲੀ ਮੰਜ਼ਿਲ 'ਤੇ ਮੁੱਖ ਗਰਭਗ੍ਰਹਿ ਵਿੱਚ ਰੱਖਿਆ ਗਿਆ ਹੈ। ਪੀ.ਐੱਮ. ਮੋਦੀ ਨੇ ਭਗਵਾਨ ਦੀ 'ਪਰਿਕਰਮਾ' ਕੀਤੀ ਅਤੇ 'ਦੰਡਵਤ ਪ੍ਰਣਾਮ' ਕਰਨ ਮਗਰੋਂ ‘ਸਾਧੂਆਂ’ ਤੋਂ ਆਸ਼ੀਰਵਾਦ ਵੀ ਲਿਆ।

ਇਹ ਵੀ ਪੜ੍ਹੋ: 50 ਫੁੱਟ ਲੰਬੀ... 30 ਫੁੱਟ ਚੌੜੀ, ਜਾਣੋ ਕਿੱਥੇ ਬਣ ਰਹੀ ਹੈ ਰਾਮ ਲੱਲਾ ਦੀ ਸਭ ਤੋਂ ਵੱਡੀ ਰੰਗੋਲੀ!

ਸਮਾਰੋਹ ਵਿੱਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੌਜੂਦ ਸਨ। ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੁੰਦੇ ਹੀ ਭਾਰਤੀ ਹਵਾਈ ਸੈਨਾ (IAF) ਦੇ ਹੈਲੀਕਾਪਟਰਾਂ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਕੰਪਲੈਕਸ ਉੱਤੇ ਫੁੱਲਾਂ ਦੀ ਵਰਖਾ ਕੀਤੀ। 8,000 ਤੋਂ ਵੱਧ ਮਹਿਮਾਨਾਂ ਨੂੰ ਵਿਸ਼ਾਲ ਮੰਦਰ ਵਿੱਚ ਸਮਾਰੋਹ ਲਈ ਸੱਦਾ ਦਿੱਤਾ ਗਿਆ। ਸ਼ਾਨਦਾਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਨਿਰਮਾਣ ਪਰੰਪਰਾਗਤ ਨਾਗਰ ਸ਼ੈਲੀ ਵਿੱਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਰਾਮ ਮੰਦਰ ਲਈ ਫਿਲਮ 'ਹਨੂਮਾਨ' ਦੀ ਟੀਮ ਨੇ 2.6 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਦਾ ਕੀਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry