PM ਮੋਦੀ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਉਨ੍ਹਾਂ ਦਾ ਜਜ਼ਬਾ ਪ੍ਰੇਰਿਤ ਕਰਦਾ ਰਹੇਗਾ

03/23/2022 10:23:23 AM

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ‘ਸ਼ਹੀਦੀ ਦਿਹਾੜੇ’ ਮੌਕੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਦੇਸ਼ ਲਈ ਮਰ ਮਿਟਣ ਦਾ ਉਨ੍ਹਾਂ ਦਾ ਜਜ਼ਬਾ ਦੇਸ਼ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘‘ਸ਼ਹੀਦੀ ਦਿਹਾੜੇ ’ਤੇ ਭਾਰਤ ਮਾਤਾ ਦੇ ਅਮਰ ਸਪੂਤ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕੋਟਿ-ਕੋਟਿ ਨਮਨ। ਮਾਂ ਭੂਮੀ ਲਈ ਮਰ ਮਿਟਣ ਦਾ ਉਨ੍ਹਾਂ ਦਾ ਜਜ਼ਬਾ ਦੇਸ਼ਵਾਸੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ। ਜੈ ਹਿੰਦ!’’ 

PunjabKesari

ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ- ਬੱਚਿਆਂ ਨੂੰ ਫ਼ੌਜ ਲਈ ਤਿਆਰ ਕਰੇਗਾ, ‘ਸ਼ਹੀਦ ਭਗਤ ਸਿੰਘ ਸਕੂਲ’

ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਬੁੱਧਵਾਰ ਸ਼ਾਮ ਵੀਡੀਓ ਕਾਨਫਰੰਸ ਜ਼ਰੀਏ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ’ਚ ਵਿਪਲਵੀ ਭਾਰਤ ਗੈਲਰੀ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਇਕ ਸਭਾ ਨੂੰ ਵੀ ਸੰਬੋਧਿਤ ਕਰਨਗੇ।

PunjabKesari

ਜ਼ਿਕਰਯੋਗ ਹੈ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਸਾਜਿਸ਼ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਦੇ ਹੀ ਦਿਨ ਅੰਗਰੇਜ਼ੀ ਹਕੂਮਤ ਵਲੋਂ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ 23 ਮਾਰਚ ਨੂੰ ‘ਸ਼ਹੀਦੀ ਦਿਹਾੜੇ’ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰ ਕੇ ਦੱਸੋ।


Tanu

Content Editor

Related News