PM ਮੋਦੀ ਨੇ ਜਲ੍ਹਿਆਂਵਾਲ਼ਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

04/13/2023 11:58:38 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 ਦੇ ਜਲ੍ਹਿਆਂਵਾਲ਼ਾ ਬਾਗ ਕਤਲਕਾਂਡ ਵਿਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਵੀਰਵਾਰ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਨੂੰ ਪ੍ਰੇਰਿਤ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਜਲ੍ਹਿਆਂਵਾਲ਼ਾ ਬਾਗ਼ ਵਿਚ ਅੱਜ ਦੇ ਦਿਨ ਸ਼ਹੀਦ ਹੋਏ ਸਾਰੇ ਲੋਕਾਂ ਦੀ ਕੁਰਬਾਨੀ ਨੂੰ ਯਾਦ ਕਰਦਾ ਹਾਂ। ਉਨ੍ਹਾਂ ਦੀ ਮਹਾਨ ਕੁਰਬਾਨੀ ਸਾਨੂੰ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਅਤੇ ਇਕ ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ।

ਇਹ ਵੀ ਪੜ੍ਹੋ- ਇਤਿਹਾਸ ਦਾ ਖ਼ੂਨੀ ਸਫ਼ਾ ‘ਜਲ੍ਹਿਆਂਵਾਲ਼ਾ ਬਾਗ਼ 1919’ : ਯਾਦ ਕਰੋ ਉਹ 13 ਦਿਨ !

 

ਦੱਸ ਦੇਈਏ ਕਿ ਪੰਜਾਬ ਵਿਚ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲ਼ਾ ਬਾਗ਼ 'ਚ ਕਤਲਕਾਂਡ ਵਾਪਰਿਆ ਸੀ। ਭਾਰਤ ਦੇ ਇਤਿਹਾਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਜਲ੍ਹਿਆਂਵਾਲ਼ਾ ਬਾਗ਼ 'ਚ 13 ਅਪ੍ਰੈਲ 1919 ਨੂੰ ਇਕ ਸ਼ਾਂਤੀਪੂਰਨ ਸਭਾ ਲਈ ਇਕੱਠੇ ਹੋਏ ਹਜ਼ਾਰਾਂ ਭਾਰਤੀਆਂ 'ਤੇ ਬ੍ਰਿਟਿਸ਼ ਜਨਰਲ ਓ. ਡਾਇਰ ਦੇ ਹੁਕਮ 'ਤੇ ਅੰਗਰੇਜ਼ੀ ਫ਼ੌਜੀਆਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ ਸੀ।

ਇਹ ਵੀ ਪੜ੍ਹੋ- J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਇਤਿਹਾਸਕ ਸ੍ਰੀ ਦਰਬਾਰ ਸਾਹਿਬ ਨੇੜੇ ਜਲ੍ਹਿਆਂਵਾਲ਼ਾ ਬਾਗ਼ ਨਾਂ ਦੇ ਇਸ ਬਗੀਚੇ ਦੇ ਇਕ ਮਾਤਰ ਨਿਕਾਸ ਨੂੰ ਬੰਦ ਕਰ ਦਿੱਤਾ ਗਿਆ ਸੀ। ਗੋਲੀਬਾਰੀ ਤੋਂ ਘਬਰਾ ਕੇ ਕਈ ਔਰਤਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾਨ ਬਚਾਉਣ ਲਈ ਖੂਹ 'ਚ ਛਾਲ ਮਾਰ ਦਿੱਤੀ। ਬਹੁਤੇ ਲੋਕ ਭੱਜ-ਦੌੜ 'ਚ ਕੁਚਲੇ ਗਏ ਅਤੇ ਹਜ਼ਾਰਾਂ ਲੋਕ ਗੋਲੀਆਂ ਦੇ ਸ਼ਿਕਾਰ ਹੋ ਗਏ ਸਨ।

Tanu

This news is Content Editor Tanu