ਮੋਦੀ ਨੇ ਹਿਮਾਚਲ ''ਚ ਖੋਲੇ ਰੁਜਗਾਰ ਦੇ ਰਾਹ, ਉਦਯੋਯਿਕੀਕਰਨ ਨੂੰ ਮਿਲੇਗੀ ਪਹਿਲ

08/18/2017 1:20:21 PM

ਹਮੀਰਪੁਰ— ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਡਾ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਸਮੇਤ ਜੰਮੂ-ਕਸ਼ਮੀਰ ਅਤੇ ਉਤਰਖੰਡ ਸਮੇਤ ਉੱਤਰ ਪੂਰਬ ਸੂਬਿਆਂ ਨੂੰ ਸਾਰਾ ਜੀ. ਐੈੱਸ. ਟੀ. ਰਿਫੰਡ ਕਰਨ ਦਾ ਫੈਸਲਾ ਲਿਆ ਅਤੇ 2027 ਤੱਕ ਇਨ੍ਹਾਂ ਸੂਬਿਆਂ ਨੂੰ ਰਾਹਤ ਦਿੰਦੇ ਹੋਏ 27.413 ਕਰੋੜ ਰੁਪਏ ਦੇ ਬਜਟ ਦਾ ਵੀ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ 'ਚ ਉਦਯੋਯਿਕੀਕਰਨ ਨੂੰ ਪਹਿਲ ਮਿਲੇਗੀ ਅਤੇ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ।


ਅਨੁਰਾਗ ਠਾਕੁਰ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਪੱਤਰ ਲਿਖ ਕੇ ਛੋਟੇ ਵਪਾਰੀਆਂ ਨੂੰ ਲਾਭ ਲਈ 10 ਅਤੇ 50 ਲੱਖ ਦੀ ਸੀਮਾ ਵਧਾਈ ਜਾਣ ਅਤੇ ਵਪਾਰਕ ਮਾਰਗ ਲਾਭ ਲਈ ਹਟਾਏ ਜਾਣ ਦੀ ਮੰਗ ਕੀਤੀ ਹੈ।


ਯੂ. ਪੀ. ਏ. ਸਰਕਾਰ ਨੇ ਖੋਹਿਆ ਸੀ ਵਿਸ਼ੇਸ਼ ਉਦਯੋਗਿਕ ਪੈਕੇਜ਼ ਦਾ ਦਰਜਾ
ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਹਮੀਰਪੁਰ 'ਚ ਪ੍ਰੈੱਸ ਨੂੰ ਕਿਹਾ ਕਿ ਯੂ. ਪੀ. ਏ. ਦੀ ਕਾਂਗਰਸ ਸਰਕਾਰ ਨੇ ਪ੍ਰਦੇਸ਼ 'ਚ ਵਿਸ਼ੇਸ਼ ਉਦਯੋਗਿਕ ਪੈਕੇਜ਼ ਦਾ ਦਰਜਾ ਖੋਹਿਆ ਸੀ ਪਰ ਐੱਨ. ਡੀ. ਏ. ਦੀ ਮੋਦੀ ਸਰਕਾਰ ਨੇ ਉਸ ਨੂੰ ਬਹਾਲ ਕਰਕੇ ਪ੍ਰਦੇਸ਼ ਦੇ ਨੌਜਵਾਨਾਂ ਲਈ ਰੁਜਗਾਰ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਹੁਣ ਉਦਯੋਗਿਕ ਇਕਾਈਆਂ ਦਾ ਸਾਰਾ ਜੀ. ਐੈੱਸ. ਟੀ. ਰਿਫੰਡ ਹੋਵੇਗਾ, ਜਿਸ ਕਰਕੇ ਪ੍ਰਦੇਸ਼ 'ਚ ਉਦਯੋਗ ਬੰਦ ਨਹੀਂ ਹੋਵੇਗਾ ਅਤੇ ਇਸ ਨਾਲ ਲਾਭ ਨੌਜਵਾਨਾਂ ਨੂੰ ਹੋਵੇਗਾ ਕਿਉਂਕਿ ਨੌਜਵਾਨ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ।