ਅੱਜ ਜੈਪੁਰ-ਭੋਪਾਲ ਦੌਰੇ 'ਤੇ PM ਨਰਿੰਦਰ ਮੋਦੀ, ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਦੇਣਗੇ ਮੰਤਰ

09/25/2023 9:39:22 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜੈਪੁਰ 'ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀਆਂ ਸੂਬੇ ਭਰ 'ਚ ਕੱਢੀਆਂ ਗਈਆਂ ਯਾਤਰਾਵਾਂ ਖ਼ਤਮ ਹੋ ਜਾਣਗੀਆਂ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

ਜੈਪੁਰ ਤੋਂ ਇਲਾਵਾ ਪ੍ਰਧਾਨ ਮੰਤਰੀ ਮੌਦੀ ਭੋਪਾਲ ਦੇ ਦੌਰੇ 'ਤੇ ਵੀ ਜਾਣਗੇ। ਇੱਥੇ ਉਹ ਭਾਜਪਾ ਦੇ ਕਾਰਕੁੰਨ ਮਹਾਂਕੁੰਭ 'ਚ ਸ਼ਾਮਲ ਹੋਣਗੇ। ਜੰਬੂਰੀ ਮੈਦਾਨ ਤੱਕ ਪ੍ਰਧਾਨ ਮੰਤਰੀ ਮੋਦੀ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਪੁੱਜਣਗੇ। ਭਾਜਪਾ ਦਾ ਦਾਅਵਾ ਹੈ ਕਿ ਪ੍ਰੋਗਰਾਮ 'ਚ 10 ਲੱਖ ਲੋਕ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਇਗਨੂੰ 'ਚ ਨਵਾਂ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ

ਉੱਥੇ ਹੀ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਹੋਣ 'ਚ ਸਿਰਫ ਢਾਈ ਮਹੀਨੇ ਹੀ ਬਾਕੀ ਬਚੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਤੀਜੀ ਵਾਰ ਛੱਤੀਸਗੜ੍ਹ ਦੌਰੇ 'ਤੇ ਆ ਰਹੇ ਹਨ। ਉਹ 25 ਸਤੰਬਰ ਨੂੰ ਬਿਲਾਸਪੁਰ 'ਚ ਇਕ ਵੱਡੀ ਚੋਣ ਸਭਾ ਨੂੰ ਸੰਬੋਧਨ ਕਰਨਗੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita