ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ ''ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ

04/20/2018 12:26:42 AM

ਵਾਸ਼ਿੰਗਟਨ — ਭਾਰਤ 'ਚ 8 ਸਾਲ ਦੀ ਇਕ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਨਿੰਦਾ ਕਰਦੇ ਹੋਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਮੁੱਖ ਕ੍ਰਿਸਟੀਨ ਲਗਾਰਡ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀ ਅਧਿਕਾਰੀ ਇਸ 'ਤੇ ਜ਼ਿਆਦਾ ਧਿਆਨ ਦੇਣਗੇ। ਲਗਾਰਡ ਨੇ ਇਹ ਟਿੱਪਣੀ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਂਵ 'ਚ  ਬਲਾਤਕਾਰ ਦੇ ਮਾਮਲਿਆਂ 'ਤੇ ਪੂਰੇ ਦੇਸ਼ 'ਚ ਨਾਰਾਜ਼ਗੀ ਜਤਾਈ ਜਾ ਰਹੀ ਹੈ।
ਆਈ. ਐੱਮ. ਐੱਫ. ਦੀ ਪ੍ਰਬੰਧਕ ਨਿਦੇਸ਼ਕ ਨੇ ਕਿਹਾ, 'ਭਾਰਤ 'ਚ ਜੋ ਕੁਝ ਹੋਇਆ ਹੈ ਉਹ ਬਹੁਤ ਜ਼ਿਆਦਾ ਗਲਤ ਹੈ। ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ੁਰੂ ਕਰ ਸਾਰੇ ਭਾਰਤੀ ਅਧਿਕਾਰੀ ਇਸ 'ਤੇ ਜ਼ਿਆਦਾ ਧਿਆਨ ਦੇਣਗੇ ਕਿਉਂਕਿ ਭਾਰਤ 'ਚ ਔਰਤ ਲਈ ਇਹ ਜ਼ਰੂਰੀ ਹੈ।' ਲਗਾਰਡ ਨੇ ਕਿਹਾ, 'ਮੈਂ ਜਦੋਂ ਪਿਛਲੀ ਵਾਰ ਦਾਵੋਸ 'ਚ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਦੀਆਂ ਔਰਤਾਂ ਦਾ ਢੁਕਵੇਂ ਰੂਪ ਨਾਲ ਜ਼ਿਕਰ ਨਹੀਂ ਕੀਤਾ ਅਤੇ ਸਵਾਲ ਸਿਰਫ ਉਨ੍ਹਾਂ ਦੇ ਬਾਰੇ 'ਚ ਗੱਲਾਂ ਕਰਨ ਦਾ ਨਹੀਂ ਹੈ।' ਉਨ੍ਹਾਂ ਨੇ ਤੁਰੰਤ ਸਪੱਸ਼ਟ ਕੀਤਾ ਕਿ ਇਹ ਆਈ. ਐੱਮ. ਐੱਫ. ਦੀ ਨਹੀਂ ਬਲਕਿ ਉਨ੍ਹਾਂ ਦੀ ਨਿੱਜੀ ਸਲਾਹ ਹੈ। ਲਗਾਰਡ ਨੇ ਕਿਹਾ, 'ਉਂਝ ਇਹ ਆਈ. ਐੱਮ. ਐੱਫ. ਦੀ ਅਧਿਕਾਰਕ ਸਲਾਹ ਨਹੀਂ ਹੈ। ਇਹ ਮੇਰੀ ਖੁਦ ਦੀ ਸਲਾਹ ਹੈ।'