''ਚਾਹ ਵਾਲਾ'' ਬੋਲਣ ''ਤੇ ਲੋਕ ਸਭਾ ''ਚ ਲੱਗੇ ਠਹਾਕੇ, ਮੋਦੀ ਵੀ ਮੁਸਕਰਾਏ

04/28/2016 3:57:03 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ''ਚ ਲੋਕ ਸਭਾ ''ਚ ਚਾਹ ਵਾਲਾ, ਰੇਹੜੀ ਵਾਲਾ ਬੋਲਣ ''ਤੇ ਜੰਮ ਕੇ ਠਹਾਕੇ ਲੱਗੇ ਅਤੇ ਮੋਦੀ ਵੀ ਮੁਸਕਰਾਏ ਬਿਨਾਂ ਨਹੀਂ ਰਹਿ ਸਕੇ। ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਐਕਟ ਨਾਲ ਸੰਬੰਧਤ ਇਕ ਪ੍ਰਸ਼ਨ ਪੁੱਛਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਨੇ ਆਰ. ਟੀ. ਆਈ. ਦੀ ਦੁਰਵਰਤੋਂ ''ਤੇ ਟਿੱਪਣੀ ਕੀਤੀ ਅਤੇ ਕਿਹਾ ਕਿ 10 ਰੁਪਏ ਦੇ ਕੇ ਕੋਈ ਵੀ ਚਾਹ ਵਾਲਾ, ਰੇਹੜੀ ਵਾਲਾ ਪਨਵਾੜੀ ਜਾਂ ਕੋਈ ਹੋਰ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ''ਤੇ ਜਾਣਕਾਰੀ ਮੰਗਣ ਲੱਗਦਾ ਹੈ। ਉਨ੍ਹਾਂ ਦੇ ਇਸ ਕਥਨ ਦੇ ਨਾਲ ਹੀ ਸਦਨ ''ਚ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਮੁਸਕਰਾਉਣ ਲੱਗੇ। ਇਸ ''ਤੇ ਪਟੇਲ ਨੇ ਕਿਹਾ ਕਿ ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਾਲ ਵੱਲ ਨਹੀਂ ਹੈ। ਉਹ ਇਸ ਦੀ ਦੁਰਵਰਤੋਂ ਦਾ ਮਾਮਲਾ ਚੁਕਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਮੋਦੀ ਵੀ ਬਚਪਨ ''ਚ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਰੇਲਵੇ ਸਟੇਸ਼ਨ ''ਤੇ ਚਾਹ ਵੇਚਦੇ ਸਨ।

Tanu

This news is News Editor Tanu