ਚੌਕੀਦਾਰ ਚੌਕੰਨਾ ਰਹੇ ਤਾਂ ਭ੍ਰਿਸ਼ਟ ਵਿਚੋਲਿਆਂ 'ਤੇ ਲੱਗ ਸਕਦੀ ਹੈ ਲਗਾਮ : ਪੀ. ਐੱਮ. ਮੋਦੀ

03/20/2019 6:11:48 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਟਵਿੱਟਰ ਹੈਂਡਲ ਨੂੰ 'ਚੌਕੀਦਾਰ ਨਰਿੰਦਰ ਮੋਦੀ' ਦੇ ਨਾਂ 'ਤੇ ਬਦਲਣ ਤੋਂ ਬਾਅਦ ਬੁੱਧਵਾਰ ਨੂੰ ਆਡੀਓ ਜ਼ਰੀਏ ਦੇਸ਼ ਦੇ ਚੌਕੀਦਾਰਾਂ ਨਾਲ ਗੱਲਬਾਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੋਦੀ ਨੇ ਕਿਹਾ ਕਿ ਰੰਗਾਂ ਦਾ ਇਹ ਤਿਉਹਾਰ ਸਾਡੀ ਸਾਰੀਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਦਾ ਰੰਗ ਘੋਲੇ। ਇਸ ਰੰਗ ਨੂੰ ਹੋਰ ਖੂਬਸੂਰਤ ਬਣਾਉਣ 'ਚ ਭੂਮਿਕਾ ਮੇਰੀ ਚੌਕੀਦਾਰ ਸਾਥੀਆਂ ਦੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ। ਚੌਕੀਦਾਰਾਂ ਨਾਲ ਹੋਲੀ ਮਨਾ ਕੇ ਮੈਂ ਖੁਦ ਨੂੰ ਖੁਸ਼ਨਸੀਬ ਮੰਨਦਾ ਹਾਂ। ਅੱਜ ਹਰ ਪਾਸੇ ਚੌਕੀਦਾਰ ਦੀ ਚਰਚਾ ਹੈ। ਅੱਜ ਹਰ ਹਿੰਦੋਸਤਾਨੀ ਕਹਿ ਰਿਹਾ ਹੈ ਕਿ ਮੈਂ ਵੀ ਚੌਕੀਦਾਰ ਹਾਂ। ਤੁਸੀਂ ਦੇਸ਼ ਦੇ ਕਰੋੜਾਂ ਲੋਕਾਂ ਨੂੰ ਹਰ ਬੁਰਾਈ ਨਾਲ ਪੂਰੀ ਤਾਕਤ ਨਾਲ ਲੜਨ ਦੀ ਪ੍ਰੇਰਣਾ ਦੇ ਰਹੇ ਹੋ। ਕੋਈ ਵੀ ਮੌਸਮ ਹੋਵੇ, ਸਰਦੀ-ਗਰਮੀ ਕਿਹੋ ਜਿਹੀ ਵੀ ਸਥਿਤੀ ਹੋਵੇ, ਤੁਸੀਂ ਆਪਣੇ ਕੰਮ ਵਿਚ ਲੱਗੇ ਰਹਿੰਦੇ ਹੋ। ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਅਜਿਹੀ ਹੈ ਕਿ ਡਿਊਟੀ ਹੀ ਤਿਉਹਾਰ ਬਣ ਜਾਂਦੀ ਹੈ। ਕਾਂਗਰਸ ਵਲੋਂ 'ਚੋਕੀਦਾਰ ਚੋਰ ਹੈ' ਕਹੇ ਜਾਣ 'ਤੇ ਮੋਦੀ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਚੋਰ ਕਹੇ ਜਾਣ 'ਤੇ ਸਾਰੇ ਚੌਕੀਦਾਰਾਂ ਤੋਂ ਮੁਆਫ਼ੀ ਮੰਗਦਾ ਹਾਂ। ਕੁਝ ਲੋਕਾਂ ਨੇ ਨਿਜੀ ਸਵਾਰਥ ਲਈ ਬਿਨਾਂ ਕੁਝ ਸੋਚੇ ਸਮਝੇ ਗਾਲੀ-ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਮੈਂ ਗਾਲੀ-ਗਲੌਚ ਨੂੰ 'ਗਹਿਣਾ' ਬਣਾ ਲੈਂਦਾ ਹਾਂ। ਅੱਜ ਚੌਕੀਦਾਰ ਸ਼ਬਦ ਦੇਸ਼ਭਗਤੀ ਦਾ ਉੱਚਿਤ ਸ਼ਬਦ ਬਣ ਗਿਆ ਹੈ। ਚੌਕੀਦਾਰ ਚੌਕੰਨਾ ਰਹੇ ਤਾਂ ਭ੍ਰਿਸ਼ਟ ਵਿਚੋਲਿਆਂ 'ਤੇ ਲਗਾਮ ਲੱਗ ਸਕਦੀ ਹੈ। 

ਇਸ ਦੇ ਨਾਲ ਹੀ ਆਡੀਓ ਜ਼ਰੀਏ ਪੀ. ਐੱਮ. ਮੋਦੀ ਨੇ ਚੌਕੀਦਾਰਾਂ ਨਾਲ ਸਿੱਧੀ ਗੱਲਬਾਤ ਕੀਤੀ। ਮੋਦੀ ਦੀ ਤਰੀਫ ਕਰਦੇ ਹੋਏ ਇਕ ਚੌਕੀਦਾਰ ਨੇ ਕਿਹਾ ਕਿ ਤੁਸੀਂ ਪੁਲਵਾਮਾ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਮੋਦੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਫੌਜ ਨੇ ਬਹੁਤ ਵੱਡਾ ਕੰਮ ਕੀਤਾ ਅਤੇ ਸਾਨੂੰ ਆਪਣੀ ਫੌਜ 'ਤੇ ਮਾਣ ਹੈ। ਦੇਸ਼ ਫੌਜ ਦੇ ਇਸ ਕੰਮ ਨੂੰ ਕਦੇ ਨਹੀਂ ਭੁਲੇਗਾ।  ਤੁਸੀਂ ਪੂਰੇ ਦੇਸ਼ ਦੀ ਭਾਵਨਾ ਨੂੰ ਮੇਰੇ ਨਾਲ ਸ਼ੇਅਰ ਕੀਤਾ ਹੈ। ਅੱਜ ਹਰ ਭਾਰਤੀ ਨੂੰ ਮਾਣ ਹੈ। ਦੇਸ਼ ਵਿਚ ਵਿਰੋਧੀ ਪਾਰਟੀ ਦਾ ਰਵੱਈਆ ਪਰੇਸ਼ਾਨ ਕਰਨ ਵਾਲਾ ਹੈ। ਦਰਅਸਲ ਟੁਕੜੇ-ਟੁਕੜੇ ਗੈਂਗ ਨੂੰ ਸਮਰਥਨ ਦੇਣ ਵਾਲੇ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਕਿ ਸਾਡੀ ਫੌਜ ਨੇ ਕਿਸ ਤਰ੍ਹਾਂ ਪਾਕਿਸਤਾਨ ਦੇ ਸੀਨੇ 'ਤੇ ਜਾ ਕੇ ਬੰਬ ਵਰ੍ਹਾਏ। ਪਾਕਿਸਤਾਨ ਦੇ ਟੀ. ਵੀ., ਅਖਬਾਰਾਂ 'ਚ ਅਤੇ ਪਾਰਲੀਮੈਂਟ 'ਚ ਜੋ ਸਾਡੇ ਦੇਸ਼ ਦੇ ਲੋਕ ਚੀਕ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ਉੱਥੇ ਛਪ ਰਹੀਆਂ ਹਨ ਪਰ  ਦੇਸ਼ ਫੌਜ ਦੀ ਹਿੰਮਤ ਨੂੰ ਨਹੀਂ ਭੁਲੇਗਾ। 

ਆਂਧਰਾ ਪ੍ਰਦੇਸ਼ ਤੋਂ ਇਕ ਵਿਅਕਤੀ ਨੇ ਕਿਹਾ ਕਿ ਮੈਂ ਚੌਕੀਦਾਰ ਹਾਂ। ਮੈਂ ਵੀ ਚੌਕੀਦਾਰ, ਤੁਸੀਂ ਵੀ ਇਕ ਚੌਕੀਦਾਰ। ਮੋਦੀ ਨੇ ਕਿਹਾ ਕਿ ਤੁਹਾਡੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ। ਦੇਸ਼ ਲਈ, ਸਮਾਜ ਲਈ ਜੋ ਵੀ ਕੰਮ ਕਰਦੇ ਹਨ, ਦੂਜਿਆਂ ਦੇ ਸੁਪਨਿਆਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੇ ਹਨ, ਉਹ ਸਾਰੇ ਚੌਕੀਦਾਰ ਹਨ। ਇਕ ਡਾਕਟਰ ਕਿਸੇ ਬੀਮਾਰ ਵਿਅਕਤੀ ਦੀ ਜ਼ਿੰਦਗੀ ਬਚਾਉਂਦਾ ਹੈ, ਉਹ ਵੀ ਵੱਡਾ ਚੌਕੀਦਾਰ ਹੈ। ਉਂਝ ਹੀ ਇਕ ਜਵਾਨ ਦੇਸ਼ ਦੀ ਰੱਖਿਆ ਕਰਦਾ ਹੈ ਤਾਂ ਉਹ ਵੀ ਬਹੁਤ ਵੱਡਾ ਚੌਕੀਦਾਰ ਹੈ। ਅੱਜ ਚੌਕੀਦਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ ਪਰ ਅੱਜ ਪੂਰਾ ਦੇਸ਼ ਚੌਕੀਦਾਰ ਬਣ ਕੇ ਖੜ੍ਹਾ ਹੋ ਗਿਆ ਹੈ।  ਚੌਕੀਦਾਰ ਸ਼ਬਦ ਦੇਸ਼ ਭਗਤੀ ਲਈ ਉੱਚਿਤ ਸ਼ਬਦ ਬਣ ਗਿਆ ਹੈ। ਮੋਦੀ ਨੇ ਕਿਹਾ ਕਿ ਸਾਨੂੰ ਡਟੇ ਰਹਿਣਾ ਹੈ, ਸਾਨੂੰ ਆਪਣੇ ਬੱਚਿਆਂ ਦੇ ਅੰਦਰ ਚੌਕੀਦਾਰ ਨੂੰ ਜ਼ਿੰਦਾ ਰੱਖਣਾ ਹੈ।

Tanu

This news is Content Editor Tanu