PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ

05/17/2022 2:03:47 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਤੀ (ਟਰਾਈ) ਦੀ 25ਵੀਂ ਵਰ੍ਹੇਗੰਢ ਮੌਕੇ 5G Test Bed ਲਾਂਚ ਕੀਤਾ ਹੈ। ਇਸ 5G Test Bed ਨੂੰ 8 ਸੰਸਥਾਵਾਂ ਨੇ ਮਿਲ ਕੇ ਤਿਆਰ ਕੀਤਾ ਹੈ, ਜਿਸਦੀ ਅਗਵਾਈ IITs ਮਦਰਾਸ ਨੇ ਕੀਤੀ। 

ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਮੈਨੂੰ ਦੇਸ਼ ਨੂੰ ਆਪਣਾ, ਖੁਦ ਦਾ ਤਿਆਰ ਕੀਤਾ 5G Test Bed ਰਾਸ਼ਟਰ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਇਹ ਟੈਲੀਕਾਮ ਸੈਕਟਰ ’ਚ ਕ੍ਰਿਟਿਕਲ ਅਤੇ ਆਧੁਨਿਕ ਤਕਨਾਲੋਜੀ ਦੀ ਆਤਮਨਿਰਭਰਤਾ ਦੀ ਦਿਸ਼ਾ ’ਚ ਵੀ ਇਕ ਅਹਿਮ ਕਦਮ ਹੈ। ਮੈਂ ਇਸ ਪ੍ਰਾਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ, ਸਾਡੇ IITs ਨੂੰ ਵਧਾਈ ਦਿੰਦਾ ਹਾਂ।’

 

ਉਨ੍ਹਾਂ ਦੱਸਿਆ ਕਿ 5Gi ਦੇ ਰੂਪ ’ਚ ਦੋ ਦੇਸ਼ ਦਾ ਆਪਣਾ 5ਜੀ ਸਟੈਂਡਰਡ ਬਣਾਇਆ ਗਿਆ ਹੈ, ਉਹ ਦੇਸ਼ ਲਈ ਬਹੁਤ ਗਰਵ ਦੀ ਗੱਲ ਹੈ। ਇਹ ਦੇਸ਼ ਦੇ ਪਿੰਡਾਂ ’ਚ 5ਜੀ ਤਕਨਾਲੋਜੀ ਪਹੁੰਚਾਉਣ ’ਚ ਵੱਡੀ ਭੂਮਿਕਾ ਨਿਭਾਏਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵੀ ਵਿੰਨ੍ਹਿਆ। ਉਨ੍ਹਾਂ ਕਿਹਾ, ‘ਆਤਮਨਿਰਭਰ ਅਤੇ ਸਿਹਤਮੰਦ ਮੁਕਾਬਲੇਬਾਜ਼ੀ ਕਿਵੇਂ ਸਮਾਜ ’ਚ ਆਰਥਿਕਤਾ ’ਚ ਗੁਣਾਤਮਕ ਪ੍ਰਭਾਵ ਪੈਦਾ ਕਰਦੀ ਹੈ, ਇਸਦੀ ਇਕ ਬਿਹਤਰੀਨ ਉਦਾਹਰਣ ਸਾਡਾ ਟੈਲੀਕਾਮ ਸੈਕਟਰ ਹੈ। 2ਜੀ ਕਾਲ ਦੀ ਨਿਰਾਸ਼ਾ, ਕਰਪਸ਼ਨ, ਪਾਲਿਸੀ ਪੈਰਾਲਿਸਿਸ ਤੋਂ ਬਾਹਰ ਨਿਕਲਕੇ ਦੇਸ਼ ਨੇ 3ਜੀ ਤੋਂ 4ਜੀ ਅਤੇ ਹੁਣ 5ਜੀ ਅਤੇ 6ਜੀ ਵੱਲ ਤੇਜ਼ੀ ਨਾਲ ਕਦਮ ਵਧਾਏ ਹਨ।’

Rakesh

This news is Content Editor Rakesh